
ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਉਪ-ਪ੍ਰਧਾਨ ਦੀ ਹੋਈ ਚੋਣ
ਗੁਰਦਾਸਪੁਰ (27ਜੂਨ)
ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਰਜਿ: ਦੀ ਇੱਕ ਵਿਸ਼ੇਸ਼ ਮੀਟਿੰਗ ਸੋਸਾਇਟੀ ਦੇ ਪ੍ਰਧਾਨ ਸ੍ਰੀ ਰਮੇਸ਼ ਪਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਮਾਸਟਰ ਭੁਪਿੰਦਰ ਸਿੰਘ ਜੀ ਨੂੰ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਸਮੇਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਰਮੇਸ਼ ਪਾਲ ਜੀ ਵੱਲੋਂ ਮਾਸਟਰ ਭੁਪਿੰਦਰ ਸਿੰਘ ਜੀ ਨੂੰ ਸਰੋਪਾ ਭੇਂਟ ਕਰਕੇ ਕੁਰਸੀ ਤੇ ਬੈਠਾਇਆ ਗਿਆ। ਇਸ ਮੌਕੇ ਮਾਸਟਰ ਭੁਪਿੰਦਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਸਾਇਟੀ ਵੱਲੋਂ ਉਪ ਪ੍ਰਧਾਨ ਦੇ ਅਹੁਦੇ ਦੀ ਜੋ ਜਿੰਮੇਵਾਰੀ ਉਸ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਸਮਾਜ ਭਲਾਈ ਕੰਮਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ, ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਮਾਸਟਰ ਭਗਵਾਨ ਦਾਸ, ਜਨਰਲ ਸਕੱਤਰ ਕਿਰਪਾਲ ਸਿੰਘ, ਖ਼ਜ਼ਾਨਚੀ ਹਰਜਿੰਦਰ ਕੁਮਾਰ, ਸਲਾਹਕਾਰ ਗੁਲਜਾਰੀ ਲਾਲ, ਜਾਇੰਟ ਸਕੱਤਰ ਓਮ ਪ੍ਰਕਾਸ਼, ਸਾਬਕਾ ਬੀਪੀਈਓ ਨੰਦ ਲਾਲ, ਸੁਰਿੰਦਰ ਸਿੰਘ, ਜੋਧ ਰਾਜ, ਬਲਵਿੰਦਰ ਸਿੰਘ , ਪਰਮਜੀਤ ਸਿੰਘ, ਕਮਲਜੀਤ ਸਿੰਘ, ਦਲਬੀਰ ਚੰਦ, ਸੁਰਜੀਤ ਕੁਮਾਰ, ਪਰਮਜੀਤ, ਰਮਨਦੀਪ, ਡਾਕਟਰ ਸੁਭਾਸ਼ ਕੁਮਾਰ, ਅਸ਼ਵਨੀ ਕੁਮਾਰ, ਰਮੇਸ਼ ਚੰਦ, ਮੁਕੇਸ਼ ਕੁਮਾਰ, ਸੁਨੀਲ ਕੁਮਾਰ, ਦੀਪਕ ਸਿੰਗਲਾ, ਮੰਗਤ ਚੈਚਲ,ਰਮਨ ਕੁਮਾਰ, ਤੀਰਥ ਰਾਜ, ਹੇਮ ਰਾਜ ਆਦਿ ਹਾਜ਼ਰ ਸਨ।