ਸ੍ਰ: ਸੁਖਵਿੰਦਰ ਸਿੰਘ ਕਾਂਝਲਾ ਸੂਬਾ ਪ੍ਰਧਾਨ ਡਿਪੂ ਹੋਲਡਰ ਯੂਨੀਅਨ ਨੇ ਅੰਗਰੇਜ਼ ਸਿੰਘ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਨਾਲ ਕੀਤੀ ਮੀਟਿੰਗ ਅਤੇ ਹਾਈ ਕੋਰਟ ਜਾਣ ਦਾ ਕੀਤਾ ਰੁੱਖ
ਸ੍ਰੀ ਅਨੰਦਪੁਰ ਸਾਹਿਬ -26 ਜੂਨ(ਸਰਬਜੀਤ ਸਿੰਘ)ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਡਿਪੂ ਹੋਲਡਰਾਂ ਨਾਲ ਹੋ ਰਹੀ ਕਾਣੀ ਵੰਡ ਦਾ ਲਿਆ ਫੈਸਲਾ ਜਿਵੇਂ ਕਿ ਭਾਰਤ ਦੀਆ ਕਈ ਸਟੇਟਾਂ ਵਿੱਚ ਡਿਪੂ ਹੋਲਡਰਾਂ ਦਾ ਕਮਿਸ਼ਨ ਹੋਰ ਜਿਵੇਂ ਦਿੱਲੀ ਅਤੇ ਹਰਿਆਣਾ ਅਤੇ ਹਿਮਾਚਲ ਦੀ ਤਰ੍ਹਾ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਬਰਾਬਰ ਕਮਿਸ਼ਨ ਨਹੀ ਦਿੱਤਾ ਜਾਂਦਾ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਹੁਣ ਪੰਜਾਬ ਦੇ ਡਿਪੂ ਹੋਲਡਰ ਆਪਣੇ ਹੱਕਾ ਦੇ ਲਈ ਹਾਈ ਕੋਰਟ ਦਾ ਜਲਦੀ ਹੀ ਦਰਵਾਜਾ ਖੜਕਾਉਣਗੇ। ਸ੍ਰ ਸੁਖਵਿੰਦਰ ਸਿੰਘ ਕਾਂਝਲਾ ਵੱਲੋਂ ਪੰਜਾਬ ਦੇ ਸਮੂਹ ਡਿਪੂ ਹੋਲਡਰ ਯੂਨੀਅਨ ਦੇ ਪ੍ਰਧਾਨਾਂ ਨਾਲ ਮਿਲਕੇ ਇਹ ਫੈਸਲਾ ਲਿਆ ਗਿਆ ਜਿਸ ਵਿੱਚ ਡਾ.ਅਸ਼ੋਕ ਕੁਮਾਰ, ਰਕੇਸ਼ ਕੁਮਾਰ ਪ੍ਰਧਾਨ, ਪਿਆਰ ਚੰਦ ਸੈਕਟਰੀ, ਯਾਦ ਮਿੱਤਲ, ਅੱਛਰੂ, ਮੋਹਣ ਲਾਲ, ਗਿਆਨ ਮਿੱਤਲ, ਸੰਜੇ ਸਿੰਗਲਾ ਅਤੇ ਬਿੰਨੀ ਗਰਗ, ਸ੍ਰ ਸੁਰਜੀਤ ਸਿੰਘ ਤੇਜਾ ਐਡਵੋਕੇਟ ਪੰਜਾਬ ਹਰਿਆਣਾ ਐਂਡ ਹਾਈਕੋਰਟ, ਅੰਗਰੇਜ਼ ਸਿੰਘ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰੈਸ ਸਕੱਤਰ ਪੰਜਾਬ ਨਾਲ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਤੀ ਗਈ।