
ਪੰਜਾਬ ਫੋਟੋਗਰਾਫਰ ਐਸੋਏਸ਼ਨ ਇਕਾਈ ਅਨੰਦਪੁਰ ਸਾਹਿਬ ਦੇ ਵਿੰਗ ਢੇਰ ਦੀ ਚੋਣ ਸਰਬ ਸੰਮਤੀ ਨਾਲ ਰਵਿੰਦਰ ਕੁਮਾਰ ਕਾਲੀਆ ਪ੍ਰਧਾਨ ਬਣੇ ਮੈਂਬਰਾਂ ਵੱਲੋਂ ਸਹਿਮਤੀ
ਸ੍ਰੀ ਅਨੰਦਪੁਰ ਸਾਹਿਬ 26 ਜੂਨ (ਸਰਬਜੀਤ ਸਿੰਘ) ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਫੋਟੋਗ੍ਰਾਫਰਾਂ ਯੂਨੀਅਨ ਦੀ ਚੋਣ ਤੋਂ ਬਾਅਦ ਵਿੰਗ ਢੇਰ ਦੀ ਚੋਣ ਵੀ ਸਰਬ ਸੰਮਤੀ ਨਾਲ ਹੋ ਗਈ ਹੈ
ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਜੋਨ ਸਕੱਤਰ ਅੰਗਰੇਜ਼ ਸਿੰਘ ਮੀਤ ਪ੍ਰਧਾਨ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਵਿੰਗ ਢੇਰ ਦੀ ਪ੍ਰਧਾਨ ਦੀ ਚੋਣ ਮੈਂਬਰਾਂ ਵਿਚਕਾਰ ਹੋਈ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਰਵਿੰਦਰ ਕੁਮਾਰ ਕਾਲੀਆ ਨੂੰ ਦੀ ਪੰਜਾਬ ਫੋਟੋਗਰਾਫਰ ਐਸੋਏਸ਼ਨ ਰਜਿਸਟਰ ਵਿੰਗ ਢੇਰ ਦਾ ਪ੍ਰਧਾਨ ਚੁਣਿਆ ਗਿਆ ਇਸ ਦੇ ਨਾਲ ਹੀ ਸਿਕੰਦਰ ਕੁਮਾਰ ਨੂੰ ਸੈਕਟਰੀ, ਵਿਜੇ ਕੁਮਾਰ ਕੈਸ਼ੀਅਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਸ਼ਾਦੀ ਲਾਲ, ਜੋਇੰਟ ਸੈਕਟਰੀ ਰਮਨ ਕੁਮਾਰ, ਜੋਇੰਟ ਸੈਕਟਰੀ ਅਨਿਲ ਕੁਮਾਰ ਅਤੇ ਪੀਆਰਓ ਹੇਮਰਾਜ ਵਜੋਂ ਅਹੁਦੇਦਾਰੀਆ ਵੰਡੀਆ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਜੋਨ ਸਕੱਤਰ ਅੰਗਰੇਜ਼ ਸਿੰਘ ਅਤੇ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਅਨੰਦਪੁਰ ਸਾਹਿਬ ਵਿੰਗ ਦੇ ਪ੍ਰਧਾਨ ਰਵੀ ਕੁਮਾਰ ਲਟਾਵਾ ਨੇ ਖੁਸ਼ੀ ਜਤਾਉਂਦੇ ਹੋਏ ਦੱਸਿਆ ਕਿ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਮੈਂਬਰਾਂ ਦਾ ਆਪਸੀ ਪਿਆਰ ਭਾਈਚਾਰਕ ਸਾਂਝ ਅਤੇ ਦਿਲੋ ਸਤਿਕਾਰ ਦਰਸਾਉਂਦੀ ਹੈ
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਰਬ ਸੰਮਤੀ ਨਾਲ ਨਵ ਨਿਯੁਕਤ ਪ੍ਰਧਾਨ ਰਵਿੰਦਰ ਕੁਮਾਰ ਕਾਲੀਆ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਆਪਣੀ ਟੀਮ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਫੋਟੋਗ੍ਰਾਫਰ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਜਲਦ ਕਰਨਗੇ ਉਹਨਾਂ ਦੱਸਿਆ ਕਿ ਏਕਤਾ ਵਿੱਚ ਬਲ ਹੈ ਦਾ ਹੋਕਾ ਬਿਲਕੁਲ ਸੱਚ ਹੈ ਸਾਨੂੰ ਆ ਰਹੀਆਂ ਔਕੜਾਂ ਦਾ ਸਾਹਮਣਾ ਇੱਕ ਜੁੱਟ ਹੋ ਕੇ ਆਸਾਨੀ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ
ਇਸ ਮੋਕੇ ਪਰਮਿੰਦਰ ਸਿੰਘ ਧਿਮਾਨ, ਦਿਲਬਾਗ ਸਿੰਘ, ਚੰਦਰਪਾਲ, ਹਰਕੀਤ ਸ਼ਰਮਾ ਤੋਂ ਇਲਾਵਾ ਪੰਜਾਬ ਫੋਟੋਗਰਾਫਰ ਐਸੋਏਸ਼ਨ ਵਿੰਗ ਅਨੰਦਪੁਰ ਸਾਹਿਬ ਦੇ ਸੈਕਟਰੀ ਹਰਪ੍ਰੀਤ ਸਿੰਘ, ਕੈਸ਼ੀਅਰ ਤੇਜਪਾਲ ਸਿੰਘ, ਮੀਤ ਪ੍ਰਧਾਨ ਧੀਰਜ ਘਈ, ਯਤੀਨ ਲੁਟਾਵਾ ਅਤੇ ਮਨੋਜ ਕੁਮਾਰ ਭਾਰਦਵਾਜ ਹਾਜ਼ਰ ਸਨ।