ਸ਼ਹੀਦੀ ਦਿਹਾੜੇ ਸਬੰਧ ਚ ਠੰਡੇ ਜਲ ਦੀ ਛਬੀਲ ਲਗਾਈ ਗਈ।
ਲੁਧਿਆਣਾ ( ਜਤਿੰਦਰ ਸਿੰਘ ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਜਲ ਦੀ ਛਬੀਲ ਤਰਨਤਾਰਨ ਰੋਡ ਤੇ ਚਰਨਜੀਤ ਸਿੰਘ ਛੀਨਾ ਦੀ ਅਗਵਾਈ ਹੇਠ ਲਗਾਈ ਗਈ। ਜਿਸ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ,ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿਲ ਤੇ ਫੈਡਰੇਸ਼ਨ ਪ੍ਰਿੰਸ ਦੇ ਆਗੂ ਹਨੀ ਸਿੰਘ ਨੇ ਲੁਧਿਆਣਾ ਤੋ ਆ ਕੇ ਸੇਵਾ ਦਾ ਆਨੰਦ ਲਿਆ। ਚਰਨਜੀਤ ਸਿੰਘ ਛੀਨਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਉਹਨਾਂ ਦੀ ਪੁਰੀ ਟੀਮ ਨੂੰ ਸਰੋਪਾ ਪਾ ਕੇ ਸਮਾਨਿਤ ਕੀਤਾ ਗਿਆ। ਏਸ ਮੋਕੇ ਤੇ ਕਵਰਬੀਰ ਸਿੰਘ ਸ਼ਰੀਫਪੁਰਾ,ਹਰਪ੍ਰੀਤ ਸਿੰਘ ਬਿੱਟੁ,ਬਲਵਿੰਦਰ ਸਿੰਘ ਸੰਧੂ,ਵਿਕਰਮਜੀਤ ਸਿੰਘ ਭੂਸ਼ਣਪੂਰਾ, ਨਿਰਭੈ ਸਿੰਘ ਛੀਨਾ ,ਰਾਜਪਾਲ ਸਿੰਘ ਸੁਲਤਾਨਵਿੰਡ ,ਰੋਬਿਨ ਢਿੱਲੋਂ ਆਦਿ ਹਾਜ਼ਰ ਸਨ।