logo

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਨਵੀਂ ਚੋਣ ਹੋਈ


ਫਰੀਦਕੋਟ 27 ਮਈ (ਨਾਇਬ ਰਾਜ) ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਾਰੀ ਚੋਣ ਸ਼ਡਿਊਲ ਦੀ ਕੜੀ ਵਜੋਂ ਡਵੀਜ਼ਨ ਕਮੇਟੀ ਫਰੀਦਕੋਟ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਅਰਬਨ ਸਬ ਡਵੀਜਨ ਦੀ ਨਵੀਂ ਚੋਣ ਕਰਵਾਈ ਗਈ । ਇਸ ਮੌਕੇ ਪਿਛਲੇ ਪ੍ਰਧਾਨ ਜਸਪਾਲ ਸਿੰਘ ਗਿੱਲ ਵੱਲੋਂ ਪਿਛਲੀ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ । ਇਸ ਉਪਰੰਤ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਚੋਣ ਕੀਤੀ ਗਈ । ਨਵੀਂ ਚੋਣ ਵਿੱਚ ਪ੍ਰਧਾਨ ਇਕਬਾਲ ਸਿੰਘ ਮੀਤ ਪ੍ਰਧਾਨ ਅਸ਼ੋਕ ਕੁਮਾਰ ਜੇਈ ਸਕੱਤਰ ਸਰਬਜੀਤ ਸਿੰਘ ਦਿਓਲ ਸਹਾਇਕ ਸਕੱਤਰ ਧਰਮਵੀਰ ਸਿੰਘ ਢਿੱਲੋਂ
ਖਜ਼ਾਨਚੀ ਗੁਰਭਿੰਦਰ ਸਿੰਘ ਭਾਣਾ ਚੁਣੇ ਗਏ । ਇਸ ਮੌਕੇ ਡਵੀਜ਼ਨ ਪ੍ਰਧਾਨ ਇੰਜ ਰਣਜੀਤ ਸਿੰਘ ਨੰਗਲ ਮੀਤ ਪ੍ਰਧਾਨ ਇੰਜ ਗੁਰਪ੍ਰੀਤ ਸਿੰਘ ਜੇਈ ਡਵੀਜ਼ਨ ਸਕੱਤਰ ਰੁਪਿੰਦਰ ਸ਼ਰਮਾ ਡਵੀਜ਼ਨ ਖਜ਼ਾਨਚੀ ਬੂਟਾ ਸਿੰਘ ਗਿੱਲ ਅਤੇ ਹਰਪ੍ਰੀਤ ਸਿੰਘ ਫਰੀਦਕੋਟ ਕੋ ਕਨਵੀਨਰ ਟੀ ਐਸ ਯੂ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

7
705 views