ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਾਰੀ ਚੋਣ ਸ਼ਡਿੳਲ ਦੀ ਕੜੀ ਵਜੋਂ ਡਵੀਜ਼ਨ ਕਮੇਟੀ ਦੀ ਅਗਵਾਈ ਹੇਠ ਡਵੀਜ਼ਨ ਦਫ਼ਤਰ ਫਰੀਦਕੋਟ ਵਿਖੇ ਸ਼ਹਿਰੀ ਸਬ ਡਵੀਜ਼ਨ ਦੀ ਨਵੀਂ ਚੋਣ ਕੀਤੀ ਗਈ
ਫਰੀਦਕੋਟ 27 ਜੂਨ (ਨਾਇਬ ਰਾਜ )
ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਾਰੀ ਚੋਣ ਸ਼ਡਿੳਲ ਦੀ ਕੜੀ ਵਜੋਂ ਡਵੀਜ਼ਨ ਕਮੇਟੀ ਦੀ ਅਗਵਾਈ ਹੇਠ ਡਵੀਜ਼ਨ ਦਫ਼ਤਰ ਫਰੀਦਕੋਟ ਵਿਖੇ ਸ਼ਹਿਰੀ ਸਬ ਡਵੀਜ਼ਨ ਦੀ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਸੁਖਚੈਨ ਸਿੰਘ ਬਰਾੜ ਮੀਤ ਪ੍ਰਧਾਨ ਅਮਿਤ ਕੁਮਾਰ ਸ਼ਰਮਾ ਸਕੱਤਰ ਅਮਨਦੀਪ ਸਿੰਘ ਧਾਲੀਵਾਲ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਖਜ਼ਾਨਚੀ ਤਾਰਾ ਚੰਦ ਚੁਣੇ ਗਏ । ਇਸ ਚੋਣ ਦੀ ਅਗਵਾਈ ਡਵੀਜ਼ਨ ਪ੍ਰਧਾਨ ਇੰਜ ਰਣਜੀਤ ਸਿੰਘ ਨੰਗਲ ਡਵੀਜ਼ਨ ਮੀਤ ਪ੍ਰਧਾਨ ਇੰਜ ਗੁਰਪ੍ਰੀਤ ਸਿੰਘ ਸਕੱਤਰ ਰੁਪਿੰਦਰ ਸ਼ਰਮਾ ਅਤੇ ਡਵੀਜ਼ਨ ਖਜ਼ਾਨਚੀ ਬੂਟਾ ਸਿੰਘ ਗਿੱਲ ਨੇ ਕੀਤੀ । ਇਸ ਮੌਕੇ ਭਰਾਤਰੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਦੇ ਡਵੀਜ਼ਨ ਪ੍ਰਧਾਨ ਮਿੱਠੂ ਸਿੰਘ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਕੋ ਕਨਵੀਨਰ ਹਰਪ੍ਰੀਤ ਸਿੰਘ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।