ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਅਸ਼ਵਨੀ ਬਾਂਸਲ ਦੀ, ਸਕੱਤਰ ਦਵਿੰਦਰ ਸਿੰਘ ਪੰਜਾਬ ਅਤੇ ਖਜ਼ਾਨਚੀ ਪਵਨ ਵਰਮਾ ਦੀ ਤਾਜਪੋਸ਼ੀ ਲਈ ਸਮਾਗਮ ਕੀਤਾ
ਰੋਟਰੀ ਕਲੱਬ ਨੇ ਨੈਸ਼ਨਲ ਡਾਕਟਰਜ਼ ਦਿਵਸ ਤੇ ਚਾਰਟਿਡ ਅਕਾਊਂਟੈਟ ਦਿਵਸ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ
ਫ਼ਰੀਦਕੋਟ, 6 ਜੁਲਾਈ (ਪ੍ਰਬੋਧ ਕੁਮਾਰ)-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਨੇ ਸਾਲ 2025-26 ਲਈ ਨਵੇਂ ਚੁਣੇ ਗਏ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਖਜ਼ਾਨਚੀ ਪਵਨ ਵਰਮਾ ਦੀ ਤਾਜਪੋਸ਼ੀ ਸਬੰਧੀ ਸਮਾਗਮ ਰੋਟਰੀ ਕਲੱਬ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਕੋ-ਚੇਅਰਮੈਨ ਅਰਵਿੰਦ ਛਾਬੜਾ ਦੀ ਅਗਵਾਈ ਹੇਠ ਸਥਾਨਕ ਅਫ਼ਸਰ ਕਲੱਬ ਵਿਖੇ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਡਾਕਟਰਜ਼ ਦਿਵਸ ਅਤੇ ਚਾਰਟਿਡ ਅਕਾਊਂਟੈਟ ਦਿਵਸ ਵੀ ਪੂਰਨ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਪਿਛਲੇ ਸਾਲ ਦੌਰਾਨ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਲਈ ਸਹਿਯੋਗ ਦੇਣ ’ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਇਲਾਕੇ ਦੇ ਪ੍ਰਸਿੱਧ ਡਾ ਬਿਮਲ ਗਰਗ ਨੇ ਡਾਕਟਰਜ਼ ਦਿਵਸ ਅਤੇ ਚਾਰਟਿਡ ਅਕਾਊਂਟੈਟ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ.ਬਿਮਲ ਗਰਗ, ਪਿੰ੍ਰਸੀਪਲ ਡਾ.ਐਸ.ਪੀ.ਐਸ ਸਿੰਘ ਸੋਢੀ ਦਸਮੇਸ਼ ਡੈਂਟਲ ਕਾਲਜ, ਹੱਡੀਆਂ ਦੇ ਮਾਹਿਰ ਡਾ.ਗਗਨ ਬਜਾਜ, ਜਿੰਦਲ ਹੈੱਲਥ ਕੇਅਰ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ, ਡਾ.ਅਸ਼ੁਲ, ਡਾ.ਧਰੁਵ, ਲਾਲ ਸਿੰਘ ਗਿੱਲ ਹਸਪਤਾਲ ਗੋਲੇਵਾਲਾ ਦੇ ਸੰਚਾਕਲ ਡਾ.ਮਹਿੰਮਾ ਸਿੰਘ ਗਿੱਲ, ਕੈਂਸਰ ਰੋਗਾਂ ਦੇ ਮਾਹਿਰ ਡਾ.ਪ੍ਰਦੀਪ ਗਰਗ, ਡਾ.ਸ਼ਾਮੀਮ ਮੌਗਾ, ਡਾ.ਜਸਪ੍ਰੀਤ ਸਿੰਘ, ਬੱਚਿਆਂ ਦੇ ਮਾਹਿਰ ਡਾ.ਸ਼ਸ਼ੀ ਕਾਂਤ ਧੀਰ, ਮਨੋਰੋਗ ਦੇ ਮਾਹਿਰ ਡਾ.ਜਸਵੰਤ ਸਿੰਘ, ਡਾ.ਵਿਕਰਮਜੀਤ ਸਿੰਘ, ਡਾ.ਅਮਰਬੀਰ ਸਿੰਘ,ਬੱਚਿਆਂ ਦੇ ਮਾਹਿਰ ਡਾ.ਹਰਸ਼ਵਰਧਨ ਗੋਇਲ, ਇੰਜ.ਮਨਦੀਪ ਸ਼ਰਮਾ, ਡਾ.ਪਰਮਜੀਤ ਸਿੰਘ, ਦੰਦਾਂ ਦੇ ਮਾਹਿਰ ਡਾ.ਪ੍ਰਭਤੇਸ਼ਵਰ ਸਿੰਘ, ਡਾ.ਵਰੁਣ ਕੌਲ, ਡਾ.ਵਿਸ਼ੂ ਅਸੀਜਾ, ਡਾ.ਬਲਜੀਤ ਸ਼ਰਮਾ ਗੋਲੇਵਾਲਾ ਅਤੇ ਡਾ.ਵਿਸ਼ਵ ਮੋਹਨ ਗੋਇਲ ਨੂੰ ਬੜੇ ਹੀ ਸ਼ਾਨਦਾਰ ਢੰਗ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸੀ.ਏ.ਦਿਨੇਸ਼ ਗੁਪਤਾ ਅਤੇ ਸੀ.ਏ ਦਰਪਨ ਜੈਨ ਦੋਨੋਂ ਚਾਰਟਿਡ ਅਕਾਊਂਟੈਟ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੇਟੀ ਅਰਮਾਨ ਪੁਰੀ ਨੇ ਵੀ ਰੋਟਰੀ ਕਲੱਬ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਰੋਟਰੀ ਕਲੱਬ ਦੇ ਗਰੀਟਿੰਗ ਚੇਅਰਮੈਨ ਤਰਨਜੋਤ ਸਿੰਘ ਕੋਹਲੀ ਦੀਆਂ ਸੇਵਾਵਾਂ ਨੂੰ ਵੇਖਦਿਆਂ ਸਨਮਾਨਿਤ ਕੀਤਾ ਗਿਆ ਅਤੇ ਰੋਟਰੀ ਕਲੱਬ ਦੇ ਨਵੇਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਦੇ ਸੀਨੀਅਰ ਆਗੂ ਅਸ਼ੋਕ ਸੱਚਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਲੱਬ ਦੇ ਸਕੱਤਰ ਦਵਿੰਦਰ ਸਿੰਘ ਪੰਜਾਬ ਨੇ ਰੋਟਰੀ ਇੰਟਰਨੈਸ਼ਨਲ ਵੱਲੋਂ 24 ਘੰਟੇ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਮੈਂਬਰਾਂ ਨੂੰ ਹਰ ਛੋਟੇ-ਵੱਡੇ ਪ੍ਰੋਜੈਕਟ ’ਚ ਸ਼ਮੂਲੀਅਤ ਕਰਨ ਅਤੇ ਵੱਡਮੁੱਲਾ ਸਹਿਯੋਗ ਦੇਣ ਵਾਸਤੇ ਅਪੀਲ ਕੀਤੀ। ਪ੍ਰਧਾਨ ਅਸ਼ਵਨੀ ਬਾਂਸਲ ਨੇ ਸਨਮਾਨਿਤ ਡਾਕਟਰ ਸਾਹਿਬਾਨ ਅਤੇ ਚਾਰਟਿਡ ਅਕਾਊਂਟੈਂਟ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਕਲੱਬ ਦੇ ਪ੍ਰੋਜੈਕਟ ’ਚ ਹਮੇਸ਼ਾ ਅਹਿਮ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਆਉਂਦੇ ਦਿਨਾਂ ’ਚ ਮਾਨਵਤਾ ਭਲਾਈ ਕਾਰਜ, ਲੋੜਵੰਦ ਵਿਦਿਆਰਥੀਆਂ ਦੀ ਮੱਦਦ, ਵਾਤਾਵਰਨ ਦੀ ਸ਼ੁੱਧਤਾ ਵਾਸਤੇ ਨਿਰੰਤਰ ਪ੍ਰੋਜੈਕਟ ਕੀਤੇ ਜਾਣਗੇ। ਪਿ੍ਰੰਸੀਪਲ ਡਾ.ਐਸ.ਪੀ.ਐਸ ਨੇ ਸਮਾਗਮ ’ਚ ਪਹੁੰਚੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਰੋਟਰੀ ਕਲੱਬ ਦੇ ਸੀਨੀਅਰ ਆਗੂ ਨਵੀਸ਼ ਛਾਬੜਾ ਨੇ ਬਾਖੂਬੀ ਕੀਤਾ ਕੀਤਾ। ਸਮਾਗਮ ਦੌਰਾਨ ਮਾਹੀਪ ਸਿੰਘ ਸੇਖੋਂ, ਰੋਟਰੀ ਕਲੱਬ ਦੇ ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਇੰਜ.ਜੀਤ ਸਿੰਘ, ਪਿ੍ਰਤਪਾਲ ਸਿੰਘ ਕੋਹਲੀ, ਸਤੀਸ਼ ਬਾਗੀ, ਅਮਨਿੰਦਰ ਸਿੰਘ ਬਨੀ ਬਰਾੜ, ਸੁਖਵੰਤ ਸਿੰਘ ਸਰਾਂ, ਕੇ.ਪੀ.ਸਿੰਘ ਸਰਾਂ, ਰਾਜਨ ਨਾਗਪਾਲ, ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਵਿਰਸਾ ਸਿੰਘ ਸੰਧੂ, ਅਸ਼ੋਕ ਚਾਨਣਾ, ਨਵਦੀਪ ਗਰਗ, ਐਕਸੀਅਨ ਰਾਕੇਸ਼ ਕੰਬੋਜ਼, ਅਰਵਿੰਦ ਛਾਬੜਾ, ਪ੍ਰਵੀਨ ਕਾਲਾ,ਕੇਵਲ ਕਿ੍ਸ਼ਨ ਕਟਾਰੀਆ, ਰਾਹੁਲ ਅਗਰਵਾਲ, ਅੰਸ਼ਲ ਕੁਮਾਰ, ਐਡਵੋਕੇਟ ਲਲਿਤ ਕੁਮਾਰ, ਬਰਜਿੰਦਰ ਸਿੰਘ ਸੇਠੀ, ਐਡਵੋਕੇਟ ਰਾਹੁਲ ਚੌਧਰੀ, ਐਡਵੋਕੇਟ ਰਾਜਿੰਦਰ ਸੇਠੀ, ਰਾਜਿੰਦਰ ਸ਼ਰਮਾ,ਚਿਰਾਗ ਕੁਮਾਰ, ਹਰਮਿੰਦਰ ਸਿੰਘ ਮਿੰਦਾ, ਸੌਰਵ ਅਗਰਵਾਲ, ਮੋਹਿਤ ਅਸੀਜਾ, ਪਰਵਿੰਦਰ ਸਿੰਘ ਕੰਧਾਰੀ ਮੈਂਬਰਾਨ ਹਾਜ਼ਰ ਸਨ।
ਫ਼ੋਟੋ:-ਡਾਕਟਰ ਸਾਹਿਬਾਨ ਅਤੇ ਚਾਰਟਿਡ ਅਕਾਊਂਟੈਟ ਸਾਹਿਬਾਨ ਨੂੰ ਸਨਮਾਨਿਤ ਕਰਨ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ੋਕ ਸੱਚਰ ਅਤੇ ਰੋਟਰੀ ਮੈਂਬਰਜ਼।