logo

ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਵਿੱਚ ਫਰੀਦਕੋਟ ਵਿਖੇ ਰੈਲੀ ਕਰਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕੀਤੀ ਸਖਤ ਨਿਖੇਧੀ



ਫਰੀਦਕੋਟ, 10ਜੁਲਾਈ (ਪ੍ਰਬੋਧ ਕੁਮਾਰ) ਕੇਂਦਰੀ ਹੁਕਮਰਾਨ ਮੋ ਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਚਾਰ ਲੇਬਰ ਕੋਡ ਨੂੰ ਰੱਦ ਕਰਵਾਉਣ ਅਤੇ ਮਜ਼ਦੂਰ ਪੱਖੀ ਸੋਧਾਂ ਕਰਵਾਉਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਕੀਮ ਵਰਕਰਾਂ ਅਤੇ ਹੋਰ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਕੇ ਘੱਟੋ ਘੱਟ ਤਨਖਾਹ 26000 ਰੁਪਏ ਨਿਸ਼ਚਿਤ ਕਰਵਾਉਣ , ਠੇਕੇਦਾਰੀ ਪ੍ਰਥਾ ਖਤਮ ਕਰਵਾਉਣ, ਨਿੱਜੀਕਰਨ ਦੀਆਂ ਨੀਤੀਆਂ ਖਤਮ ਕਰਵਾਉਣ, ਸਾਰੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਾਗੂ ਕਰਵਾਉਣ , ਦਿਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਵਾਉਣ ਆਦਿ ਅਹਿਮ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਅਨੁਸਾਰ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਹਮਾਇਤ ਨਾਲ ਅੱਜ ਸਥਾਨਕ ਬੱਸ ਅੱਡੇ ਤੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਤ ਪਹਿਲਾਂ ਭਾਰਤੀ ਜੀਵਨ ਬੀਮਾ ਨਿਗਮ, ਬੀ ਐੱਸ ਐਨ ਐਲ, ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮਿਟਡ , ਪੈਪਸੂ ਰੋਡਵੇਜ਼ ਦੇ ਟਰਾਂਸਪੋਰਟ ਕਾਮੇ ਆਪਣੇ ਆਪਣੇ ਅਦਾਰਿਆਂ ਵਿੱਚ ਹੜਤਾਲ ਕਰਕੇ ਰੋਸ ਰੈਲੀ ਵਿੱਚ ਸ਼ਾਮਿਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ
ਜੱਥੇਬੰਦੀਆਂ ਦੇ ਅਸ਼ੋਕ ਕੌਸ਼ਲ ਏਟਕ ਦੇ ਆਗੂ , ਜਤਿੰਦਰ ਕੁਮਾਰ ਮੁਲਾਜ਼ਮ ਆਗੂ, ਇੰਦਰਜੀਤ ਸਿੰਘ ਖੀਵਾ ਪੈਨਸ਼ਨਰ ਆਗੂ,ਵੀਰ ਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਪੰਜਾਬ ਮੰਡੀ ਬੋਰਡ, ਹਰਪ੍ਰੀਤ ਸਿੰਘ ਟੀ ਐਸ ਯੂ, ਪ੍ਰੇਮ ਚਾਵਲਾ ਸੂਬਾ ਜਨਰਲ ਸਕੱਤਰ ਪੰਜਾਬ ਪੈਨਸ਼ਨਰ ਯੂਨੀਅਨ , , ਹਰਪਾਲ ਸਿੰਘ ਮਚਾਕੀ, ਅਪਾਰ ਸਿੰਘ ਸੰਧੂ ਸੀਟੂ ਆਗੂ , ਸਿਮਰਜੀਤ ਸਿੰਘ ਬਰਾੜ, ਹਰਜਿੰਦਰ ਸਿੰਘ , ਹਰਪ੍ਰੀਤ ਸਿੰਘ ਸੋਢੀ, ਤਹਿਸੀਲਦਾਰ ਸਿੰਘ , ਸੁਖਦੀਪ ਸਿੰਘ , ਹਰਜਿੰਦਰ ਸਿੰਘ, ਸੁਖਮੰਦਰ ਸਿੰਘ ,
ਸੁਖਚਰਨ ਸਿੰਘ, ਚਮਕੌਰ ਸਿੰਘ, ਜਸਪਾਲ ਸਿੰਘ ਸਮੂਹ ਮੁਲਾਜ਼ਮ ਆਗੂ ਪੀ ਆਰ ਟੀ ਸੀ, ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਤੇ ਗਗਨ ਪਾਹਵਾ, ਚੰਦ ਸਿੰਘ ਡੋਡ , ਕਾਮਰੇਡ ਅਸ਼ਵਨੀ ਕੁਮਾਰ ਸੀਟੂ ਆਗੂ , ਆਲ ਇੰਡੀਆ ਆਸ਼ਾ ਵਰਕਰਾਂ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ,ਇਕਬਾਲ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਤੇ ਬਲਕਾਰ ਸਿੰਘ ਸਹੋਤਾ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ, , ਕ੍ਰਿਸ਼ਨਾ ਦੇਵੀ ਔਲਖ ਆਂਗਨਵਾੜੀ ਵਰਕਰ ਆਗੂ, ਕਾਮਰੇਡ ਗੁਰਤੇਜ ਸਿੰਘ ਹਰੀਨੋ ਦਿਹਾਤੀ ਮਜ਼ਦੂਰ ਸਭਾ, ਸ਼ਵਿੰਦਰ ਪਾਲ ਸਿੰਘ ਸੰਧੂ ਬੈਂਕ ਮੁਲਾਜ਼ਮ ਆਗੂ, ਗੁਰਨਾਮ ਸਿੰਘ ਮਨੀ ਸਿੰਘ ਵਾਲਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਕਾਮਰੇਡ ਸ਼ਾਮ ਸੁੰਦਰ, ਡਾਕਟਰ ਅਮਰਿਤਵੀਰ ਸਿੰਘ ਸਿੱਧੂ ਮੈਡੀਕਲ ਪ੍ਰੇਕਟਿਸਨਰ ਆਗੂ, ਹਰੀ ਦਾਸ ਆਗੂ ਨਗਰ ਕੌਂਸਲ ਫਰੀਦਕੋਟ, ਹਰਦੀਪ ਕੌਰ ਗੰਧੜ ਪੰਜਾਬ ਸਟੂਡੈਂਟਸ ਯੂਨੀਅਨ,
ਸੰਯੁਕਤ ਕਿਸਾਨ ਮੋਰਚਾ ਦੇ ਆਗੂ
ਸੁਖਜਿੰਦਰ ਸਿੰਘ ਤੂੰਬੜਭੰਨ, ਲਾਲ ਸਿੰਘ ਗੋਲੇਵਾਲਾ , ਮਾਸਟਰ ਸੂਰਜ ਭਾਨ, ਪ੍ਰੀਤਮ ਸਿੰਘ ਪਿੰਡੀ ਵੀਰ ਸਿੰਘ ਕੰਮੇਆਂਣਾ ਨਰੇਗਾ ਮਜ਼ਦੂਰਾਂ ਦੇ ਆਗੂ ਨੇ ਆਪਣੇ ਸੰਬੋਧਨ ਵਿੱਚ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲਗਾਤਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਆਜ਼ਾਦੀ ਤੋਂ ਬਾਅਦ ਮਿਹਨਤਕਸ਼ ਲੋਕਾਂ ਵੱਲੋਂ ਆਪਣੇ ਸੰਘਰਸ਼ਾਂ ਰਾਹੀਂ ਉਸਾਰੇ ਗਏ ਪਬਲਿਕ ਸੈਕਟਰ ਨੂੰ ਤਬਾਹ ਕਰਨ ਵੱਲ ਅਤੇ ਕਿਰਤੀਆਂ ਵੱਲੋਂ ਕੀਤੀਆਂ ਗਈਆਂ ਹੋਰ ਪ੍ਰਾਪਤੀਆਂ ਨੂੰ ਲਗਾਤਾਰ ਖੋਰਾ ਲਗਾਉਂਦੇ ਹੋਏ ਨਿੱਜੀਕਰਨ ਪੱਖੀ ਨੀਤੀਆ ਨੂੰ ਬਹੁਤ ਤੇਜ਼ੀ ਨਾਲ ਉਤਸ਼ਾਹਤ ਕਰਕੇ ਮਜ਼ਦੂਰਾਂ , ਕਿਸਾਨਾਂ , ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਜਨ ਸਾਧਾਰਨ ਦੇ ਹੋਰ ਲੋਕਾਂ ਦੇ ਖਿਲਾਫ ਫੈਸਲੇ ਲੈਕੇ ਲਾਗੂ ਕਰ ਰਹੀ ਹੈ। ਇਸ ਤੋਂ ਇਲਾਵਾ ਸਾਡੇ ਦੇਸ਼ ਦੇ ਧਰਮ ਨਿਰਪੱਖਤਾ ਵਾਲੇ ਸੰਵਿਧਾਨ ਨਾਲ ਛੇੜਛਾੜ ਕਰਕੇ ਭਾਸ਼ਾ, ਧਰਮ ਅਤੇ ਜਾਤ ਆਧਾਰਤ ਵੰਡੀਆਂ ਪਾ ਕੇ ਆਪਣਾ ਫਿਰਕੂ ਏਜੰਡਾ ਲਾਗੂ ਕਰਨ ਵਾਲੇ ਪਾਸੇ ਬਹੁਤ ਤੇਜ਼ੀ ਨਾਲ ਕਦਮ ਅੱਗੇ ਵਧਾ ਰਹੀ ਹੈ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੀ ਹੁਕਮਰਾਨ ਭਗਵੰਤ ਮਾਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲੋਕ ਵਿਰੋਧੀ ਲੈਂਡ ਪੁਲਿੰਗ ਪੋਲਿਸੀ ਆਦਿ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਤਾਕਤ ਦੇ ਨਸ਼ੇ ਵਿੱਚ ਆ ਕੇ ਪੰਜਾਬ ਰਾਜ ਵਿੱਚ ਅਣ ਐਲਾਨੀ ਐਮਰਜੰਸੀ ਲਗਾਕੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਹੋਰ ਸੰਘਰਸ਼ਸ਼ੀਲ ਅੰਦੋਲਨਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਸ ਦੇ ਖਿਲਾਫ ਪੰਜਾਬ ਦੇ ਲੋਕ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨਗੇ ਅਤੇ ਇਸ ਨੂੰ
ਕਦਾਚਿੱਤ ਵੀ ਮੁਆਫ ਨਹੀਂ ਕਰਨਗੇ। ਇਸ ਉਪਰੰਤ ਜਬਲੀ ਸਿਨੇਮਾ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ' ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਸੰਤ ਸਿੰਘ, ਸੋਮ ਨਾਥ ਅਰੋੜਾ, ਗੁਰਮੀਤ ਸਿੰਘ ਜੈਤੋ , ਗੋਰਾ ਪਿਪਲੀ, ਚਰਨਜੀਤ ਸਿੰਘ ਚਮੇਲੀ, ਗੁਰਮੀਤ ਕੌਰ ਬਹਿਬਲ ਖੁਰਦ, ਬਲਕਾਰ ਸਿੰਘ ਔਲਖ, ਸੂਰਤ ਸਿੰਘ ਮਾਹਲਾ , ਨੀਲਾ ਸਿੰਘ, ਠਾਕੁਰ ਸਿੰਘ,
ਡਾ ਬਲਵਿੰਦਰ ਸਿੰਘ, ਡਾਕਟਰ ਜਸਵਿੰਦਰ ਸਿੰਘ, ਡਾਕਟਰ ਜਰਨੈਲ ਸਿੰਘ ਡੋਡ, ਮੁਨੀ ਲਾਲ ਬੀ ਐਸ ਐਨ ਐਲ, ਤੇਜਵੰਤ ਸਿੰਘ ਢਿਲਵਾਂ ਕਲਾਂ, ਜਸਕਰਨ ਸਿੰਘ, ਨਿਰਮਲ ਜੀਤ ਸਿੰਘ, ਇਕਬਾਲ ਸਿੰਘ ਰਣ ਸਿੰਘ ਵਾਲਾ,ਦਰਜਾ ਚਾਰ ਮੁਲਾਜ਼ਮਾਂ ਦੇ ਆਗੂ, ਸਿੰਬਲਜਿਤ ਕੌਰ , ਸੁਰਜੀਤ ਕੌਰ ਅਜਿੱਤ ਗਿੱਲ, ਮਦਨ ਲਾਲ ਸ਼ਰਮਾ, ਸ਼ਿਵ ਨਾਥ ਦਰਦੀ, ਸੁਖਮੰਦਰ ਕੌਰ ਮੱਤਾ , ਪ੍ਰਦੀਪ ਕੁਮਾਰ ਕਾਉ,, ਪ੍ਰਿੰਸੀਪਲ ਕ੍ਰਿਸ਼ਨ ਲਾਲ, ਪ੍ਰਿੰਸੀਪਲ ਜੋਗਿੰਦਰ ਸਿੰਘ,ਇਕਬਾਲ ਸਿੰਘ ਮੰਘੇੜਾ ,ਤਰਸੇਮ ਨਰੂਲਾ , ਜਸਵਿੰਦਰ ਸਿੰਘ ਬਰਾੜ , ਗੇਜ ਰਾਮ ਭੌਰਾ, ਮੰਦਰ ਸਿੰਘ ਅਤੇ ਤਾਰਾ ਸਿੰਘ ਆਦਿ ਹਾਜ਼ਰ ਸਨ।

22
2199 views