ਅੱਜ ਲੁਧਿਆਣਾ ਸੈਂਟਰਲ 'ਚ ਬੁੱਢੇ ਨਾਲੇ ਨਾਲ ਲੱਗਦੇ ਇਲਾਕਿਆਂ ਢੋਕਾਂ ਮੁੱਹਲਾ, ਗਊਸ਼ਾਲਾ ਰੋਡ, ਰਣਜੀਤ ਪਾਰਕ, ਧਰਮਪੁਰਾ, ਸ਼ਿਵਾਜੀ ਨਗਰ ਵਿੱਚ ਬਰਸਾਤੀ ਪਾਣੀ ਦੀ ਮੁਕੰਮਲ ਨਿਕਾਸੀ ਨੂੰ ਯਕੀਨੀ ਬਣਾਉਣ ਲਈ 170 ਹੋਰਸ ਪਾਵਰ ਵਾਲੀਆਂ 3 ਨਵੀਆਂ ਮੋਟਰਾਂ ਦਾ ਉਦਘਾਟਨ ਕੀਤਾ ਗਿਆ
ਅੱਜ ਲੁਧਿਆਣਾ ਸੈਂਟਰਲ 'ਚ ਬੁੱਢੇ ਨਾਲੇ ਨਾਲ ਲੱਗਦੇ ਇਲਾਕਿਆਂ ਢੋਕਾਂ ਮੁੱਹਲਾ, ਗਊਸ਼ਾਲਾ ਰੋਡ, ਰਣਜੀਤ ਪਾਰਕ, ਧਰਮਪੁਰਾ, ਸ਼ਿਵਾਜੀ ਨਗਰ ਵਿੱਚ ਬਰਸਾਤੀ ਪਾਣੀ ਦੀ ਮੁਕੰਮਲ ਨਿਕਾਸੀ ਨੂੰ ਯਕੀਨੀ ਬਣਾਉਣ ਲਈ 170 ਹੋਰਸ ਪਾਵਰ ਵਾਲੀਆਂ 3 ਨਵੀਆਂ ਮੋਟਰਾਂ ਦਾ ਉਦਘਾਟਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਜੀ, ਸਮੂਹ ਵਲੰਟੀਅਰ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਸਿਰਫ਼ 130 ਹੋਰਸ ਪਾਵਰ ਦੀ ਇੱਕ ਹੀ ਮੋਟਰ ਕੰਮ ਕਰ ਰਹੀ ਸੀ। ਹੁਣ ਇਹ ਨਵੀਆਂ ਮੋਟਰਾਂ ਇਲਾਕੇ ਦੀ ਪਾਣੀ ਨਿਕਾਸੀ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤ ਬਣਾਉਣਗੀਆਂ