logo

ਓਟ ਆਸਰਾ ਸੇਵਾ ਸੰਸਥਾ ਵੱਲੋਂ ਹਰ ਬੁੱਧਵਾਰ ਪੀ ਜੀ ਆਈ ਹਸਪਤਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਜਾਂਦੇ ਹਨ

ਲੁਧਿਆਣਾ 19 ਜੁਲਾਈ ( ਉਂਕਾਰ ਸਿੰਘ ਉੱਪਲ) - ਓਟ ਆਸਰਾ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਫਕੀਰ ਸਿੰਘ ਜੀ ਖੰਨੇ ਵਾਲਿਆਂ ਵੱਲੋਂ ਹਰ ਬੁੱਧਵਾਰ ਨੂੰ ਚੰਡੀਗੜ੍ਹ ਪੀ ਜੀ ਆਈ ਹਸਪਤਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਏ ਜਾਂਦੇ ਹਨ ਸੰਤ ਬਾਬਾ ਫਕੀਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਓਟ ਆਸਰਾ ਸੇਵਾ ਸੰਸਥਾ ਵੱਲੋਂ ਅਵਾਰਾ ਪਸ਼ੂਆਂ ਨੂੰ ਪੱਠੇ ਅਤੇ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ। ਅਤੇ ਲੋੜਵੰਦ ਧੀਆਂ ਦੇ ਅਨੰਦ ਕਾਰਜ ਵੀ ਕਰਾਏ ਜਾਂਦੇ ਹਨ। ਸੰਸਥਾ ਵੱਲੋਂ ਹਾਰਟ ਦਾ ਕੈਂਪ ਸ਼ੂਗਰ ਦੇ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਅੱਖਾਂ ਦਾ ਵੀ ਕੈਂਪ ਲਗਾ ਕੇ ਲੋੜਵੰਦਾ ਲਈ ਫਰੀ ਐਨਕਾਂ ਦੇ ਲੰਗਰ ਲਗਾਏ ਜਾਂਦੇ ਹਨ। ਓਟ ਆਸਰਾ ਸੇਵਾ ਸੰਸਥਾ ਵੱਲੋਂ ਲੋੜਵੰਦ ਵਿਧਵਾ ਔਰਤਾਂ ਅਤੇ ਬਜ਼ੁਰਗ ਔਰਤਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ।

10
374 views