
ਅੱਜ ਮਿਤੀ 27/7/25 ਨੂੰ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਗੰਗੂਵਾਲ ਵਿਖ਼ੇ ਬੀ ਐਮ ਬੀ ਡੈਲੀਵੇਜ ਯੂਨੀਅਨ ਹੋਈ ਮਿਟਿੰਗ
1 ਬੀ ਬੀ ਐਮ ਬੀ ਵਿਭਾਗ ਵਿਚ ਖਾਲੀ ਪਈਆਂ ਦਰਜਾ ਚਾਰ ਦਿਆਂ ਅਸਾਮੀਆਂ ਅਧੀਨ ਲਿਆ ਕੇ ਡੈਲੀਵੇਜ ਕਿਰਤੀਆਂ ਨੂੰ ਪੱਕਿਆ ਕਿਤਾ ਜਾਵੇ
2 ਬੀ ਬੀ ਐਮ ਬੀ ਵਿਭਾਗ ਵਲੋਂ ਡੈਲੀਵੇਜ ਕਿਰਤੀਆਂ ਉਤੇ ਜਬਰਨ ਲਗਾਈ 89 ਦਿਨਾਂ ਵਾਲੀ ਕੱਢਿਸ਼ਨ ਨੂੰ ਬੰਦ ਕਿੱਤਾ ਜਾਵੇ ਅਤੇ ਸਾਰੇ ਡੈਲੀਵੇਜ ਕਿਰਤੀਆਂ ਸਾਲ ਭਰ ਲਗਾਤਾਰ ਕੰਮ ਦਿੱਤਾ ਜਾਵੇ
. ਅੱਜ ਮਿਤੀ 27 /7/25 ਨੂੰ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਦੀ ਮੀਟਿੰਗ ਗੰਗੂਵਾਲ ਵਿਖੇ ਕੀਤੀ ਗਈ ਜਿਸ ਵਿੱਚ ਸਮੂਹ ਆਗੂਆਂ ਅਤੇ ਕਿਰਤੀਆਂ ਨੇ ਹਿੱਸਾ ਲਿਆ ਮੀਟਿੰਗ ਦੌਰਾਨ ਸਕੱਤਰ ਜੈ ਪ੍ਰਕਾਸ਼ ਮੋਰੀਆ ਅਤੇ ਕੈਲਾਸ਼ ਕੁਮਾਰ ਨੇ ਕਿਹਾ ਕਿ ਬੀਬੀਐਮਬੀ ਵਿਭਾਗ ਵਿੱਚ ਦਰਜਾ ਚਾਰ ਦੀਆਂ ਸੈਂਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਡੇਲੀਵੇਜ ਕੀਰਤੀਆਂ ਨੂੰ ਪੱਕਾ ਕਰਨਾ ਤਾਂ ਦੂਰ ਉਹਨਾਂ ਨੂੰ ਲਗਾਤਾਰ ਕੰਮ ਵੀ ਨਹੀਂ ਦਿੱਤਾ ਨਹੀਂ ਜਾ ਰਿਹਾ ਜਿਸ ਕਰਕੇ ਡੇਲੀਵੇਜ ਕੀਰਤੀਆਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ ਬੀ ਐਮ ਬੀ ਮੈਨੇਜਮੈਂਟ ਵੱਲੋਂ ਡੇਲੀ ਵੇਜ ਕਿਰਤੀਆਂ ਨਾਲ ਸਤੋਲਾ ਵਿਵਹਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਭੁੱਖ ਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਬੀ ਬੀ ਐਮ ਬੀ ਮਨੇਜਮੈਂਟ ਵਲੋਂ ਡੈਲੀਵੇਜ ਕੀਰਤੀਆਂ ਉੱਤੇ ਜੋ ਜਬਰਨ 89 ਦਿਨਾਂ ਦੀ ਕੰਡੀਸ਼ਨ ਲਗਾਈ ਜਾ ਰਹੀ ਹੈ ਉਸ ਕਰਕੇ ਡੈਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਨਹੀਂ ਮਿਲ ਰਿਹਾ ਯੂਨੀਅਨ ਆਗੂਆਂ ਨੇ ਕਿਹਾ ਕਿ 89 ਦਿਨਾਂ ਦੀ ਕਢਿਸ਼ਨ ਨੂੰ ਰੱਦ ਕਰਕੇ ਸਾਰੇ ਡੈਲੀਵੇਜ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਕੰਮ ਦਿਤਾ ਜਾਵੇ
. ਜਿਵੇ ਜਿਵੇ ਨਹਿਰ ਪੁਰਾਣੀ ਹੁੰਦੀ ਜਾ ਰਹੀ ਨਹਿਰ ਦੇ ਹਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀਂ ਹੈ ਪਰ ਫਿਰ ਬੀ ਡੈਲੀਵੇਜ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਕੰਮ ਨਹੀਂ ਦਿਤਾ ਜਾ ਰਿਹਾ ਜਦੋ ਕਿ ਨਹਿਰ ਦੇ ਹਲਾਤ ਨੂੰ ਦੇਖਦੇ ਹੋਏ ਡੈਲੀਵੇਜ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਕੰਮ ਦਿਤਾ ਜਾਣਾ ਚਾਹੀਦਾ ਹੈ ਜਿਸ ਨਾਲ਼ ਨਹਿਰ ਦੇ ਹਲਾਤ ਵੀ ਸੁਧਰਨਗੇ ਅਤੇ ਡੈਲੀਵੇਜ ਕਿਰਤੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ਼ ਕਰ ਸਕਣਗੇ
ਅੱਜ ਮੀਟਿੰਗ ਵਿਚ ਯੂਨੀਅਨ ਆਗੂਆਂ ਅਤੇ ਕਿਰਤੀਆਂ ਨੇ ਸਰਬਸੰਮਤੀ ਨਾਲ਼ ਫ਼ੈਸਲਾ ਲਿਆ ਜੇ ਕਰ ਬੀ ਬੀ ਐਮ ਬੀ ਮੰਨੇਜਮੈਂਟ ਵਲੋਂ 89ਦਿਨਾਂ ਵਾਲੀ ਕਢਿਸ਼ਨ ਰੱਦ ਨਹੀਂ ਕਿਤੀ ਗਈ ਅਤੇ ਜਿਸ ਦਿਨ ਡੈਲੀਵੇਜ ਕਿਰਤੀਆਂ ਨੂੰ ਕੰਮ ਤੋਂ ਕੱਢਿਆ ਗਿਆ ਤਾਂ ਮਜਬੂਰ ਹੋ ਕੇ ਸੰਗਰਸ਼ ਨੂੰ ਤੇਜ ਕਰਨਾ ਅਤੇ ਚੀਫ ਦਫਤਰ ਮੂਹਰੇ ਲਗਾਤਾਰ ਧਰਨਾ ਦੇਣ ਲਈਂ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਬੀ ਬੀ ਐਮ ਬੀ ਮੰਨੇਜਮੈਂਟ ਦੀ ਹੋਵੇਗੀ
ਮੌਜੂਦ ਮੈਂਬਰ ਸੁਖਵੀਰ, ਨਰਿੰਦਰ, ਸੰਦੀਪ, ਗੁਰਚਰਨ, ਕੁਲਦੀਪ, ਗੁਰਜਿੰਦਰ, ਅਨਿਲ, ਨਿਰਜ਼, ਇੰਦਰਾਜ, ਮੁਕੇਸ਼, ਰਾਮਹਰਖ, ਸ਼ਿਵਬਹਾਦਰ, ਬਲਕਾਰ, ਇੰਦਲ, ਕੁਲਬੰਤ, ਹਰਵਿੰਦਰ, ਰਾਮਪਾਲ, ਰਾਹੁਲ ਰਾਣਾ, ਪ੍ਰਦੀਪ, ਭਾਗ ਸਿੰਘ, ਦਲੀਪ, ਦੀਪਕ, ਕਮਲੇਸ, ਧਰਮਿੰਦਰ, ਪ੍ਰਿਤਪਾਲ ਆਦਿ ਹਾਜਿਰ ਸਨ