logo

ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਅਤੇ ਬਣਦੇ ਸਾਰੇ ਲਾਭ ਛੇ ਮਹੀਨੇ ਵਿੱਚ ਦੇਣਾ ਯਕੀਨੀ ਬਣਾਵੇ ਜਾਣ ਬੀਬੀਐਮਬੀ ਪ੍ਰਧਾਨ-ਰਾਮ ਕੁਮਾਰ


ਨੰਗਲ ,27, ਜੁਲਾਈ ,ਅਪਣਾ ਪੰਜਾਬ

ਬੀਬੀਐਮਬੀ ਵਰਕਰਜ਼ ਯੂਨੀਅਨ ਨੰਗਲ ਰਜਿ ਨੰ 33 ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਯੂਨੀਅਨ ਆਗੂਆਂ ਨੇ ਸਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ/ ਸ ਦੇ ਦਿਆਨੰਦ ਜੋਸੀ ਨੇ ਦੱਸਿਆ ਕਿ ਬੀਬੀਐਮਬੀ ਵਿਭਾਗ ਵਿੱਚ ਕੁਝ ਚੁਣੀਦਾ (2-3) ਅਧਿਕਾਰੀਆਂ ਵੱਲੋਂ ਚੋਰ ਦਰਵਾਜ਼ੇ ਰਾਹੀਂ ਆਪਣੇ ਰਿਸ਼ਤੇਦਾਰਾਂ, ਚਹੇਤਿਆਂ ਆਦਿ ਨੂੰ ਬੀਬੀਐਮਬੀ ਵਿਭਾਗ ਵਿੱਚ ਪੈਸਕੋ ਕੰਪਨੀ ਰਾਹੀ ਕੰਮ ਤੇ ਰਖਾਇਆ ਜਾ ਰਿਹਾ ਹੈ। ਜੋ ਬੱਚੇ ਬੀਬੀਐਮਬੀ ਵਿਭਾਗ ਵਿੱਚ ਅਪ੍ਰਿੰਟਸ ਆਦਿ ਕਰਕੇ ਜਾਂਦੇ ਹਨ ਉਹਨਾਂ ਵਿੱਚੋਂ ਕਿਸੇ ਵੀ ਬੱਚੇ ਨੂੰ ਇਹਨਾਂ ਵੱਲੋਂ ਪੈਸਕੋ ਕੰਪਨੀ ਰਾਹੀਂ ਕੰਮ ਤੇ ਨਹੀਂ ਰੱਖਿਆ ਜਾ ਰਿਹਾ , ਇਸ ਧੱਕੇਸ਼ਾਹੀ ਨੂੰ ਬੀਬੀਐਮਬੀ ਵਰਕਰ ਯੂਨੀਅਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ ,ਯੂਨੀਅਨ ਪ੍ਰਧਾਨ ਰਾਮ ਕੁਮਾਰ ਨੇ ਸੰਬੋਧਨ ਕਰਦਿਆਂ ਬੀਬੀਐਮਬੀ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਬੀਬੀਐਮਬੀ ਵਿਭਾਗ ਵਿੱਚ ਪੈਸਕੋ ਕੰਪਨੀ ਰਾਹੀਂ ਜੋ ਵੀ ਭਰਤੀ ਕੀਤੀ ਜਾਣੀ ਹੈ ਉਹ ਜਿਨ੍ਹਾਂ ਬੱਚਿਆਂ ਨੇ ਬੀਬੀਐਮਬੀ ਵਿਭਾਗ ਵਿੱਚ ਅਪ੍ਰਿੰਟਸ ਕਰਵਾਇਆ ਗਿਆ ਹੈ ਉਹਨਾਂ ਨੂੰ ਬਿਨਾਂ ਸ਼ਰਤ ਪਹਿਲ ਦੇ ਆਧਾਰ ਤੇ ਕੰਮ ਤੇ ਰੱਖਿਆ ਜਾਵੇ ਨਾ ਕਿ ਕੁਝ ਚੁਣਿੰਦਾ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਸੱਜੇ ਖੱਬੇ ਚਹੇਤਿਆਂ ਆਦਿ ਨੂੰ ਭਰਿਆ ਜਾਵੇ।
ਯੂਨੀਅਨ ਆਗੂਆਂ ਨੇ ਬੀਬੀਐਮਬੀ ਦੇ ਚੇਅਰਮੈਨ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਤੇ ਗਏ ਮੰਗ ਪੱਤਰਾ ਵਿੱਚ ਦਰਜ਼ ਮੰਗਾਂ ਦਾ ਫੌਰੀ ਹੱਲ ਕਰਵਇਆ ਜਾਵੇ, ਤਾਂ ਜੋ ਮੁਲਾਜ਼ਮਾਂ, ਦਿਹਾੜੀਦਾਰ ਕਾਮਿਆਂ, ਵਾਰਸਾਂ, ਬੇਰੁਜ਼ਗਾਰਾਂ ਨੂੰ ਇਨਸਾਫ ਮਿਲ ਸਕ
ਇਸ ਮੌਕੇ ਤੇ ਹਾਜਰ ਸਨ ਗੁਰਪ੍ਰਸਾਦ,ਸਿਕੰਦਰ ਸਿੰਘ, ਬਲਜਿੰਦਰ ਸਿੰਘ, ਹੇਮ ਰਾਜ, ਜਸਵਿੰਦਰ ਲਾਲ, ਕੁਲਦੀਪ ਸਿੰਘ, ਚਰਨ ਸਿੰਘ, ਗੁਰਵਿੰਦਰ ਸਿੰਘ,ਬਿਸ਼ਨ ਦਾਸ ਨਰੇਣ ਦਾਸ ਆਦਿ।

77
3667 views