logo

30 ਜੁਲਾਈ ਨੂੰ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਦੇ ਅੱਗੇ ਲੈਂਡ ਪੁਲਿੰਗ ਨੂੰ ਲੈ ਕੇ ਦਿੱਤਾ ਜਾਵੇਗਾ ਰੋਸ ਧਰਨਾ ਬਘੇਲ ਸਿੰਘ ਫਤਿਹਗੜ੍ਹ ਸਾਹਿਬ

ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਨਾਰਥਲ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ ਦੀ ਅਗਵਾਈ ਦੇ ਵਿੱਚ ਪਿੰਡ ਮਲਕਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਜਿਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਨੀਤੀ ਲੈਂਡ ਪੁਲਿੰਗ ਤੇ ਖੁੱਲ ਕੇ ਚਰਚਾ ਕੀਤੀ ਗਈ ਜਿਸ ਦੇ ਵਿੱਚ ਕਿਸਾਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਸ ਨੀਤੀ ਨਾਲ ਸਹਿਮਤ ਹੋ ਤਾਂ ਸਾਰੇ ਹੀ ਉੱਥੇ ਬੈਠੇ ਕਿਸਾਨਾਂ ਨੇ ਕਿਹਾ ਕਿ ਅਸੀਂ ਇਹ ਨਵੀਂ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਦੇ ਵਿੱਚ ਹਾਂ ਇਹ ਨੀਤੀ ਕਿਸਾਨਾਂ ਦਾ ਉਜਾੜਾ ਕਰੇਗੀ ਅਤੇ ਸਾਡੇ ਕੋਲੋਂ ਸਾਡਾ ਪੁਰਖਿਆਂ ਦਾ ਦਿੱਤਾ ਹੋਏ ਖੇਤੀਬਾੜੀ ਧੰਦੇ ਨੂੰ ਖ਼ਤਮ ਕਰ ਦੇਵੇਗੀ ਅਸੀਂ ਕਿਸੇ ਵੀ ਹਾਲਤ ਵਿੱਚ ਇਸ ਨੀਤੀ ਨੂੰ ਲਾਗੂ ਨਹੀਂ ਹੋਣ ਦਵਾਂਗੇ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਭੱਲਮਾਜਰਾ ਨੇ ਕਿਸਾਨਾਂ ਨੂੰ ਇਸ ਨੀਤੀ ਬਾਰੇ ਦੱਸਿਆ ਕਿ ਇਹ ਨੀਤੀ ਪੰਜਾਬ ਦੇ ਵਿੱਚ 65 ਹਜਾਰ ਏਕੜ ਤੇ ਜੋ ਕਿਸਾਨ ਖੇਤੀ ਕਰ ਰਹੇ ਹਨ ਉਹਨਾਂ ਦਾ ਉਜਾੜਾ ਕਰ ਦੇਵੇਗੀ ਉਹ ਕਿਸਾਨ ਕਿੱਥੇ ਜਾਣਗੇ ਅਤੇ ਕੀ ਕਰਨਗੇ ਉਹ ਕਿਸਾਨ ਇਸ ਜ਼ਮੀਨ ਤੋਂ ਹੀ ਆਪਣੀ ਰੋਟੀ ਖਾ ਰਹੇ ਹਨ ਅਤੇ ਇਸ ਮੀਟਿੰਗ ਦੇ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 30 ਜੁਲਾਈ ਨੂੰ ਡੀਸੀ ਦਫਤਰ ਅੱਗੇ ਦੋ ਘੰਟੇ ਲਈ ਇਸ ਨੀਤੀ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਡੀਸੀ ਸਾਹਿਬ ਨੂੰ ਇਸ ਨੀਤੀ ਨੂੰ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਪਿੰਡ ਮੰਢੌਰ, ਤਰਖਾਣ ਮਾਜਰਾ ਅਤੇ ਚਲਾਣੋ ਦੇ ਕਿਸਾਨ ਸ਼ਾਮਿਲ ਹੋਏ

11
135 views