logo

ਰਾਤ ਦੀ ਮਹਿਫਲ ਵਿੱਚ ਸਿੰਗਰ ਮਾਹੀ ਤੇ ਮਾਸ਼ਾ ਕੁਵਾਲ ਨੇ ਬੰਨ੍ਹੇ ਰੰਗ



▪️ 30 ਜੁਲਾਈ ਦਿਨ ਬੁੱਧਵਾਰ ਬਾਬਾ ਖੇਤਰਪਾਲ ਜੀ ਦਰਬਾਰ ਮੱਲਾਂ ਵਾਲਾ ਪਹੁੰਚਣਗੇ ਗਾਇਕ ਮਨਜੀਤ ਸਹੋਤਾ

ਮੱਲਾਂ ਵਾਲਾ ਖ਼ਾਸ : 29 ਜੁਲਾਈ- ( ਤਿਲਕ ਸਿੰਘ ਰਾਏ )-ਮੱਲਾਂ ਵਾਲਾ ਖਾਸ ਦਰਬਾਰ ਪੀਰ ਬਾਬਾ ਖੇਤਰਪਾਲ ਜੀ ਦੇ ਜਿੱਥੇ ਰਾਤ ਦੀ ਮਹਿਫਲ ਵਿੱਚ ਸਿੰਗਰ ਮਾਹੀ ਜੀ ਅਤੇ ਮਾਸ਼ਾ ਕੁਵਾਲ ਨੇ ਪਹੁੰਚ ਕੇ ਮਹਿਫਲ ਦੌਰਾਨ ਪੂਰੇ ਰੰਗ ਬੰਨ੍ਹੇ , ਓਥੇ ਸੰਗਤਾਂ ਵਿੱਚ ਵੀ ਪੂਰਾ ਉਤਸਾਹ ਅਤੇ ਸ਼ਰਧਾ ਭਾਵਨਾ ਦੇਖਣ ਨੂੰ ਮਿਲੀ । ਧੰਨ ਪੀਰ ਬਾਬਾ ਖੇਤਰਪਾਲ ਜੀ ਦਾ ਜੋੜ ਮੇਲਾ ਮੱਲਾਂ ਵਾਲਾ ਖਾਸ ਟੈਂਕੀ ਨਜਦੀਕ ਕਾਮਲ ਵਾਲਾ ਰੋਡ ਅਧੀਨ ਹਰ ਸਾਲ 15 ਸਾਉਣ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਸੰਗਤਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਬੜੇ ਹੀ ਸੁਚੱਜੇ ਤਰੀਕੇ ਨਾਲ ਸੱਭਿਆਚਾਰਕ ਰੋਹ ਰੀਤਾਂ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸਲਾਨਾ ਜੋੜ ਮੇਲੇ ਤੇ ਪੰਜਾਬ ਦੇ ਮਸ਼ਹੂਰ ਪ੍ਰਸਿੱਧਕ ਗਾਇਕ ਮਨਜੀਤ ਸਹੋਤਾ ਜੀ ਆਪਣੇ ਸੁਪਰ ਹਿੱਟ ਗੀਤਾ ਰਾਹੀਂ ਦਿਨ ਬੁੱਧਵਾਰ 30 ਜੁਲਾਈ 15 ਸਾਵਣ ਨੂੰ ਪਹੁੰਚ ਕੇ ਲੋਕਾਂ ਦਾ ਮਨੋਰੰਜਨ ਕਰਨਗੇ ਜੋ ਕਿ ਸਰੋਤਿਆਂ ਦਾ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇਗਾ। ਇਸ ਮੌਕੇ ਧੰਨ ਪੀਰ ਬਾਬਾ ਖੇਤਰਪਾਲ ਜੀ ਕਮੇਟੀ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਦਰਬਾਰ ਤੇ ਪਹੁੰਚਣ ਦੀ ਅਪੀਲ ਕੀਤੀ ।ਕਲਾਂਕਾਰਾਂ ਸਹਿਤ ਸੰਤਾਂ, ਮੋਹਤਬਰ ਸੱਜਣਾਂ, ਮੋਹਤਬਰ ਆਗੂ ਸਾਹਿਬਾਨਾਂ ਨੂੰ ਵੀ ਦਰਬਾਰ ਤੇ ਹਾਜ਼ਰੀ ਲਗਵਾਉਣ ਦੀ ਬੇਨਤੀ ਕੀਤੀ । ਇਸ ਮੌਕੇ ਕਮੇਟੀ ਪ੍ਰਧਾਨ ਸੂਰਜ ਅਟਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਅਨੇਕਾਂ ਹੀ ਲੋਕ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਹਨ ਜੋ ਕਿ ਲੋਕਾਂ ਦੀਆਂ ਸ਼ਰਧਾ ਭਾਵਨਾ ਸਹਿਤ ਪੂਰੀਆਂ ਹੁੰਦੀਆਂ ਹਨ। ਜਿਸ ਦੀਆਂ ਰੌਣਕਾਂ ਹਰ ਸਾਲ ਜੁਲਾਈ ਮਹੀਨੇ 'ਚ 15 ਸਾਉਣ ਨੂੰ ਮੇਲੇ ਵਜੋਂ ਦੇਖਣ ਨੂੰ ਮਿਲਦੀਆਂ ਹਨ ।ਇਸ ਮੇਲੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਅਤੇ ਮੱਲਾਂ ਵਾਲੇ ਖਾਸ ਤੇ ਫਿਰੋਜ਼ਪੁਰ ਦੀ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਦਿਨ ਬੁੱਧਵਾਰ 30 ਜੁਲਾਈ ਨੂੰ ਗਾਇਕ ਮਨਜੀਤ ਸਹੋਤਾ ਜੀ ਮੇਲੇ ਤੇ ਵਿਸ਼ੇਸ਼ ਤੌਰ ਤੇ ਰੌਣਕਾਂ ਲਾਉਣ ਪਹੁੰਚਣਗੇ 30 ਜੁਲਾਈ ਦਿਨ ਬੁੱਧਵਾਰ ਨੂੰ ਮੇਲੇ ਵਿੱਚ ਪਹੁੰਚ ਮੇਲੇ ਦੀਆਂ ਰੌਣਕਾਂ ਵਧਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਧੰਨ ਪੀਰ ਬਾਬਾ ਖੇਤਰਪਾਲ ਜੀ ਦੇ ਮੇਲੇ ਦੌਰਾਨ ਚਾਹ ਪਕੌੜੇ ਮਿੱਠੇ ਚੌਲ ਲੰਗਰ ਪ੍ਰਸ਼ਾਦੇ ਆਈਆਂ ਹੋਈਆਂ ਸੰਗਤਾਂ ਲਈ ਅਟੁੱਟ ਵਰਤਾਏ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਦੀ ਨਸ਼ੀਨ ਬਾਬਾ ਦਲਜੀਤ ਸਿੰਘ ਗਿੱਲ ਜੀ ਫਿਰੋਜ਼ਪੁਰ, ਮੁੱਖ ਸੇਵਾਦਾਰ ਭਿੰਦਾ ਨਾਥ ਜੀ, ਪ੍ਰਧਾਨ ਸੂਰਜ ਅਟਵਾਲ, ,ਗੁਰਤੇਜ ਸਿੰਘ (ਕਾਲੂ), ਸੱਤਪਾਲ ਭੱਟੀ ਆਰਟਿਸਟ, ਮਨੀ ਅਟਵਾਲ, ਜ਼ੋਰਾ ਅਟਵਾਲ,ਸੰਦੀਪ( ਸੀਪਾ) ਸਾਜਨ ਅਟਵਾਲ, ਮਦਨ ਅਟਵਾਲ, ਸਾਗਰ ਸੰਧੂ, ਸੁਰਜੀਤ ਸਿੰਘ ਅਟਵਾਲ, ਹਰਜੀਤ ਸਿੰਘ ਅਟਵਾਲ ਪ੍ਰਧਾਨ ਟੈਕਸੀ ਯੂਨੀਅਨ,ਗੁਰਪ੍ਰੀਤ ਸਿੰਘ ਸੰਧੂ, ਗਗਨ,ਹਰਜਿੰਦਰ ਸੰਧੂ ਭੰਗੜਾ ਗਰੁੱਪ, ਲਵ ਭੱਟੀ, ਮਲਵਈ ਗਿੱਧਾ ਗਰੁੱਪ,ਸੋਨੂੰ ਅਟਵਾਲ, ਮਿਠਣ.ਦਰਸ਼ਨ ਸਬਜ਼ੀ ਵਾਲਾ ਮਨਜੀਤ ਮਿਸਤਰੀ,ਦਿਲਬਾਗ ਸਿੰਘ,ਮਨੋਜ ਨਿਊਜ਼ੀਲੈਂਡ ਦਿਲਜੀਤ ਯੂਕੇ ਅਮਨ ਮਲੇਸ਼ੀਆ ਆਦਿ ਹੋਰ ਅਨੇਕਾਂ ਸੰਗਤਾਂ ਸਹਿਤ ਸੇਵਾਦਾਰ ਹਾਜ਼ਰ ਸਨ।

18
183 views