logo

9 ਅਗਸਤ ਦੀ ਪੰਥਕ ਰੈਲੀ ਚ ਵੱਧ ਚੜਕੇ ਬਾਬਾ ਬਕਾਲਾ ਸਾਹਿਬ ਜੀ ਵਿਖੇ ਪਹੁੰਚੋ: ਭਾਈ ਸੁਖਵਿੰਦਰ ਸਿੰਘ ਲਖਣਾ ਕਿਹਾ, ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁਟਤਾ ਦੀ ਲੋੜ

9 ਅਗਸਤ ਦੀ ਪੰਥਕ ਰੈਲੀ ਚ ਵੱਧ ਚੜਕੇ ਬਾਬਾ ਬਕਾਲਾ ਸਾਹਿਬ ਜੀ ਵਿਖੇ ਪਹੁੰਚੋ: ਭਾਈ ਸੁਖਵਿੰਦਰ ਸਿੰਘ ਲਖਣਾ ਕਿਹਾ, ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁਟਤਾ ਦੀ ਲੋੜ

ਦਿਆਲਪੁਰਾ 1 ਅਗਸਤ (ਮਰਗਿੰਦਪੁਰਾ) ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ 9 ਅਗਸਤ 2025 ਨੂੰ (ਰੱਖੜ ਪੁੰਨਿਆ) ਬਾਬਾ ਬਕਾਲਾ ਸਾਹਿਬ ਜੀ ਵਿਖੇ
ਭਰਵੀਂ ਰੈਲੀ ਕੀਤੀ ਜਾ ਰਹੀ ਹੈ,ਇਸ ਰੈਲੀ ਚ ਸੰਗਤਾਂ ਹੁੰਮ ਹੁੰਮਾ ਕੇ ਆਪਣੇ ਆਪਣੇ ਵਹੀਕਲਾਂ ਤੇ ਆਪਣੀ ਆਪਣੀ ਜੁੰਮੇਵਾਰੀ ਸਮਝਦਿਆਂ ਹੋਇਆਂ ਪਹੁੰਚਣ । ਇਹ ਅਪੀਲ ਕਰਦਿਆਂ ਅਕਾਲੀ (ਦਲ ਵਾਰਿਸ ਪੰਜਾਬ ਦੇ) ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਲਖਣਾ ਤਪਾ (ਹਲਕਾ ਖੇਮਕਰਨ) ਨੇ ਕਰਦਿਆਂ ਕਿਹਾ ਕਿ ਐਮ ਪੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਆਦਿ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਚਾਰਾਂ ਵਾਸਤੇ ਇਹ ਪੰਥਕ ਰੈਲੀ ਹੋ ਰਹੀ ਹੈ। ਭਾਈ ਲਖਣਾ ਨੇ ਕਿਹਾ ਕਿ ਜਿਥੇ ਲੱਖਾਂ ਵੋਟਾਂ ਨਾਲ ਜਿਤਾ ਕੇ ਭਾਈ ਖਾਲਸਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੰਗਤ ਨੇ ਦਿਤਾ ਕੇ ਇਹ ਸਾਬਤ ਕੀਤਾ ਕਿ ਉਹ ਪੰਜਾਬ ਤੇ ਪੰਥ ਦਰਦੀ ਲੀਡਰ ਹਨ,ਤੇ ਪੰਜਾਬ ਵਾਸੀਆਂ ਦੀਆਂ ਆਸਾਂ ਉਮੀਦਾਂ
ਤੇ ਖਰੇ ਉਤਰਨ ਦੇ ਸਮਰੱਥ ਹਨ,ਉਥੇ ਹੀ ਪੰਜਾਬ ਦੀ ਜ਼ਾਲਮ ਮਾਨ ਸਰਕਾਰ (ਕੇਜਰੀ ਸਰਕਾਰ) ਭਾਈ ਸਾਹਿਬ ਨੂੰ ਰਿਹਾਅ ਨਾ ਕਰਕੇ ਤੇ ਵਾਰ ਵਾਰ ਐਨ ਐਸ ਏ ਲਗਾ ਕੇ ਸਾਬਤ ਕੀਤਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਵੀ ਬਿਨਾਂ ਵਜ੍ਹਾ ਕਾਰਨ ਕੋਠੜੀਆਂ ਚ ਜਿੰਨਾ ਚਿਰ ਮਰਜ਼ੀ ਬੰਦ ਰੱਖਦੇ ਸਕਦੇ ਹਨ । ਭਾਈ ਲਖਣਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜਿਸਤਰ੍ਹਾਂ ਜੇਲਾਂ ਚ ਕੇਂਦਰ ਦੀ ਮੋਦੀ ਤੇ ਸੂਬਾ ਸਰਕਾਰਾਂ ਵੱਲੋਂ ਰਲੀ ਭੁਗਤ ਨਾਲ ਬੰਦ ਰੱਖਿਆ ਹੋਇਆ ਹੈ ਇਹ ਲੋਕਤੰਤਰੀ ਦਾ ਵਿੰਡੋਰਾ ਪਿਟਦੀਆਂ ਸਰਕਾਰਾਂ ਦੇ ਮੱਥੇ ਤੇ ਕਾਲਾ ਧੱਬਾ ਹੈ। ਭਾਈ ਲਖਣਾ ਨੇ ਅੱਗੇ ਕਿਹਾ ਕਿ ਵਧੇਰੇ ਤਿੱਖੇ ਦੰਦਾਂ ਵਾਲੀਆ ਜ਼ਾਲਮ ਸਰਕਾਰਾਂ ਦੇ ਦੰਦ ਖੱਟੇ ਕਰਨ ਲਈ ਪੰਥ ਖਾਲਸਾ ਤੇ ਪੰਜਾਬ ਵਾਸੀਆਂ ਨੂੰ ਵੱਡੀ ਇੱਕਜੁਟਤਾ ਦੀ ਲੋੜ ਹੈ । ਉਹਨਾਂ ਕਿਹਾ ਕਿ ਬਾਬਾ ਬਕਾਲਾ ਦੀ ਰੈਲੀ ਇਹ ਸਾਬਤ ਕਰੇਗੀ ਕਿ ਹੋਰ ਬਿਨਾਂ ਵਜ੍ਹਾ ਲੰਮਾ ਸਮਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਚ ਸਿੰਘਾਂ ਨੂੰ ਬੰਦ ਰੱਖਣ ਸਿੱਖ ਤੇ ਪੰਜਾਬ ਵਾਸੀ ਬਰਦਾਸ਼ਤ ਨਹੀਂ ਕਰਨਗੇ।

7
146 views