ਏਕਤਾ ਕਲੱਬ ਵਲੋ ਕਰਵਾਇਆ ਗਿਆ ਸਮੂਹਿਕ ਕੰਨਿਆ ਦਾਨ ਸਮਾਗਮ।
ਇਹ ਪਹਿਲਾ ਸਮੁਹਿਕ ਕੰਨਿਆ ਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। 3 ਅਗਸਤ 2025 ਨੂੰ ਧਰਮਕੋਟ ਸ਼ਗੁਨ ਪੈਲੇਸ ਵਿਖੇ ਏਕਤਾ ਕਲੱਬ ਧਰਮਕੋਟ ਵੱਲੋ ਕੰਨਿਆ ਦਾਨ ਸਮਾਗਮ ਕਰਵਾਇਆ ਗਿਆ।ਜਿਸ ਵਿਚ ਗਿਆਰਹ ਸਮੂਹਿਕ ਵਿਆਹ ਕੀਤੇ ਗਏ । ਇਨਾਂ ਵਿਚ ਪ੍ਰਵਾਸੀ ਵੀਰਾਂ ਤੇ ਸੰਸਥਾਂ ਦੇ ਮੈਂਬਰਾਂ ਦਾ ਉੱਘਾ ਯੋਗਦਾਨ ਰਿਹਾ। ਕੰਨਿਆਦਾਨ ਨੂੰ ਉੱਤਮ ਦਾਨ ਸਮਝ ਕੇ ਨਗਰ ਨਿਵਾਸੀਆਂ ਨੇ ਵੀ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਇਆ। ਏਕਤਾ ਕਲੱਬ ਧਰਮਕੋਟ ਵੱਲੋ ਕੰਨਿਆਦਾਨ ਸਮਾਗਮ 'ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਲ ਬਨਾਉਣ ਲਈ ਹੌਂਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ।
(ਨਿਤਿਨ ਸ਼ਰਮਾ )