logo

12ਵਾਂ ਖੂਨਦਾਨ ਕੈਂਪ ਯਾਦਗਾਰ ਹੋ ਨਿਬੜਿਆ

12ਵਾਂ ਖੂਨਦਾਨ ਕੈਂਪ ਯਾਦਗਾਰ ਹੋ ਨਿਬੜਿਆ

ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੋਸਾਇਟੀ (ਰਜਿ.) ਵਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 203 ਯੂਨਿਟ ਇਕੱਤਰ ਕੀਤੇ ਗਏ। ਖੂਨਦਾਨੀਆਂ ਦਾ ਉਤਸਾਹ ਲਾਜਵਾਬ ਸੀ। ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ, ਨੰਬਰਦਾਰ ਸਾਹਿਬਾਨ , ਯੂਥ ਕਲੱਬਾਂ ਦੇ ਪ੍ਰਧਾਨ ਅਤੇ ਹੋਰ ਸਮਾਜ ਭਲਾਈ ਜਥੇਬੰਦੀਆਂ ਵਲੋਂ ਵੱਡੀ ਗਿਣਤੀ 'ਚ ਨੌਜਵਾਨਾਂ ਸਹਿਤ ਕੈਂਪ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਵੀ ਸਮੂਹਿਕ ਰੂਪ ਵਿੱਚ ਸਮੂਲੀਅਤ ਕੀਤੀ। ਇੱਕ 60 ਸਾਲਾਂ ਦੇ ਬਜੁਰਗ ਲਖਵੀਰ ਸਿੰਘ ਵਲੋਂ ਖੂਨਦਾਨ ਕਰਕੇ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਸੰਦੇਸ਼ ਦਿੱਤਾ। ਸਵਾਮੀ ਕਿਰਪਾਲਾ ਨੰਦ ਦੜੌਲੀ ਵਾਲ਼ੇ ਅਤੇ ਸਵਾਮੀ ਅਮੋਲਕਾਨੰਦ ਝੱਜ ਵਾਲ਼ਿਆਂ ਵਲੋਂ ਖੂਨਦਾਨੀਆਂ ਨੂੰ ਅਸ਼ੀਰਬਾਦ ਦਿੱਤਾ। ਮਾ. ਵਿਕਾਸ ਸੋਨੀ ਦੇ ਮਾਤਾ ਸ਼੍ਰੀਮਤੀ ਰਕਸ਼ਾ ਦੇਵੀ ਵਲੋਂ ਹਮੇਸ਼ਾਂ ਦੀ ਤਰਾਂ ਕੈਂਪ ਦੀ ਸ਼ੁਰੂਆਤ ਤੋਂ ਲੈ ਕੇ ਕੈਂਪ ਦੀ ਸਮਾਪਤੀ ਤੱਕ ਹਾਜਰੀ ਭਰੀ। ਇਸ ਕੈਂਪ ਦੌਰਾਨ 12ਵੀਂਜਮਾਤ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲ਼ੇ ਨੰਗਲ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੋਸਾਇਟੀ ਦੇ ਅਹੁਦੇਦਾਰ ਸਾਬਕਾ ਆਈ.ਜੀ ਸ਼੍ਰੀ ਲੋਕ ਨਾਥ ਆਂਗਰਾ , ਰਾਜਪਾਲ ਆਂਦਰਾ , ਕੇ.ਕੇ ਬੇਦੀ,ਦਵਿੰਦਰ ਕੌਸ਼ਲ, ਮਹੰਤ ਬਚਨ ਦਾਸ ਜੀ ਤੋਂ ਇਲਾਵਾ ਸ਼ਮੀ ਡਾਬਰਾ, ਦੀਪਕ ਚਨਾਰਥਲ,ਰਾਜ ਘਈ, ਜਰਨੈਲ ਨਿੱਕੂਵਾਲ, ਜਰਨੈਲ ਸਿੰਘ ਸੰਧੂ, ਮਾ. ਵਿਕਾਸ ਸੋਨੀ, ਕਮਲ ਸਹਿਗਲ,ਦਿਲਾਵਰ ਸਿੰਘ, ਅਵਨੀਤ ਚੱਢਾ, ਗਰਪ੍ਰੀਤ ਹੈਪੀ,ਵਿਸ਼ਣੂ, ਬਲਵਿੰਦਰ ਲੋਧੀਪੁਰ, ਸੁਰਜੀਤ ਰਾਣਾ,ਸੁਸ਼ੀਲ ਰਾਜਪੂਤ,ਗੁਰਚਰਨ ਸਿੰਘ, ਜਗਮੋਹਣ ਵਸ਼ਿਸ਼ਟ,ਕੁਲਦੀਪ ਪਰਮਾਰ, ਹਰਮੀਤ ਸਿੰਘ,ਨੰਬਰਦਾਰ ਪ੍ਰਦੀਪ ਸੋਨੀ, ਸੁਰਜੀਤ ਸਿੰਘ ਢੇਰ ਦੀਪਕ ਸੋਨੀ, ਰਾਹੁਲ ਸੋਨੀ, ਡਾ. ਅੱਛਰ ਸ਼ਰਮਾ, ਐਡਵੋਕੇਟ ਵਿਸ਼ਾਲ ਸੈਣੀ,ਗੁਰਦੀਪ ਖਾਬੜਾ, ਰਾਮ ਰਾਣਾ, ਸੁਰਿੰਦਰ ਸਿੰਘ ਜਿੰਦਵੜੀ ਆਦਿ ਹਾਜਰ ਸਨ।

21
2703 views