logo

ਬੀਬੀਐੱਮਬੀ ਡੇਲੀਵੇਜ਼ ਸਾਂਝਾ ਫਰੰਟ ਮੋਰਚਾ ਨੰਗਲ ਦਾ ਗਠਨ

ਨੰਗਲ : ਭਾਖੜਾ ਬਿਆਸ ਇੰਪਲਾਈਜ ਯੂਨੀਅਨ ਏਟਕ ਦੇ ਮੈਂਬਰ ਪ੍ਰਧਾਨ ਜਰਨੈਲ ਸਿੰਘ ਨੰਗਲ, ਬਾਬਾ ਹਰਬੰਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਡੇਲੀਵੇਜ ਮਜ਼ਦੂਰਾਂ ਦੇ ਨਾਲ ਕੀਤੀ ਗਈ,ਜਿਸ ਦੇ ਵਿਚ ਬੜੇ ਹੀ ਅਹਿਮ ਫੈਸਲੇ ਲਏ ਗਏ ਹਨ। ਇਸ ਦੇ ਵਿਚ ਬੀਥੀਐੱਮਬੀ ਮਜ਼ਦੂਰ ਭਲਾਈ ਸੰਗਠਨ ਅਤੇ ਬੀਬੀਐੱਮਬੀ ਡੇਲੀਵੇਜ਼ ਯੂਨੀਅਨ ਦੇ ਸਾਰੇ ਅਗੂਆ ਅਤੇ ਤਿੰਨੋਂ ਡਿਵੀਜ਼ਨਾ ਵੱਲੋਂ ਸਾਂਝੀ ਇਕ ਮੀਟਿੰਗ ਕੀਤੀ ਗਈ ।ਜਿਸ 'ਚ ਸਾਰੇ ਸਾਥੀਆਂ ਅਤੇ ਤਿੰਨੋ ਡਿਵੀਜ਼ਨਾਂ ਦੇ ਆਗੂਆ ਵੱਲੋਂ ਇੱਕ ਜੁੱਟ ਹੋਣ ਦਾ ਫੈਸਲਾ ਲਿਆ ਗਿਆ ਅਤੇ ਤਿੰਨੋ ਡਿਵੀਜ਼ਨਾਂ ਦੇ ਡੇਲੀਵੇਜ ਮਜ਼ਦੂਰਾਂ ਦਾ ਇੱਕ ਬੀਬੀਐੱਮਥੀ ਡੇਲੀਵੇਜ਼ ਸਾਂਝਾ ਫਰੰਟ ਮੋਰਚਾ ਨੰਗਲ ਬਣਾਇਆ ਗਿਆ,ਜਿਸ ਵਿਚ ਸਰਬਸੰਮਤੀ ਨਾਲ ਮੁੱਖ ਕਨਵੀਨਰ ਰਾਜਵੀਰ ਸਿੰਘ, ਉਪ ਕਨਵੀਨਰ ਰਾਮਹਰਕ,ਜਨਰਲ ਸੈਕਟਰੀ, ਸੰਨੀ ਜੋਆਇਟ ਸੈਕਟਰੀ,ਰਾਜਕੁਮਾਰ ਸੈਕਟਰੀ, ਜੈ ਪ੍ਰਕਾਸ਼ ਮੋਰਿਆ ਸਟੇਟ ਸੈਕਟਰੀ, ਰਾਮ ਮਿਲਨ ਮੁੱਖ ਸਲਾਹਕਾਰ,ਗੁਰਨਾਮ ਸਿੰਘ ਅਲੋਖਾ ਪ੍ਰਮੁੱਖ ਸਲਾਹਕਾਰ ਬਾਬਾ ਹਰਬੰਤਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਸਮੂਹ ਯੂਨੀਅਨ ਆਗੂਆ ਨੇ ਪ੍ਰਸ਼ਾਸਨ ਦੀਆਂ ਗਲਤ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਬੀਬੀਐੱਮਥੀ ਡੇਲੀਵੇਜ਼ ਸਾਂਝਾ ਫਰੰਟ ਮੋਰਚਾ ਦੇ ਕਨਵੀਨੀਅਰ ਰਾਜਵੀਰ ਵੱਲੋਂ ਸਾਰੇ ਡੇਲੀਵੇਜ ਸਾਥੀਆਂ ਨੂੰ ਭਰੋਸ਼ਾ ਦਿੰਦਿਆ ਹੋਇਆ ਕਿਹਾ ਕਿ, ਮੈ ਕਿਸੇ ਵੀ ਡੇਲੀਵੇਜ ਮਜ਼ਦੂਰ ਨਾਲ ਧੱਕਾ ਨਹੀਂ ਹੋਣ ਦੇਵਾਂਗਾ ਅਤੇ ਉਹਨਾਂ ਨੂੰ ਲਗਾਤਾਰ ਕੰਮ ਅਤੇ ਪੱਕੇ ਕਰਵਾਉਣ ਦੀ ਲੜਾਈ ਦੇ ਵਿਚ ਅੱਗੇ ਵੱਧ ਚੜ ਕੇ ਸਾਥ ਦੇਵਾਂਗਾ।ਇਸ ਮੌਕੇ ਵੱਡੀ ਗਿਣਤੀ 'ਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

52
1091 views