logo

ਤੀਜ ਤਿਹਾਈ ਦਾ ਰੰਗੀਨ ਸਮਾਗਮ ਵੀਨਸ ਬਿਊਟੀ ਪਾਰਲਰ, ਗੋਇੰਦਵਾਲ ਲ ਸਾਹਿਬ ਵੱਲੋਂ ਮਨਾਇਆ ਗਿਆ ।

ਗੋਇੰਦਵਾਲ ਸਾਹਿਬ, 5 ਅਗਸਤ ( ਜਗਜੀਤ ਸੰਧੂ ) ਗੋਇੰਦਵਾਲ ਸਾਹਿਬ ਸਥਿਤ ਵੀਨਸ ਬਿਊਟੀ ਪਾਰਲਰ ਵੱਲੋਂ ਤੀਜ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਰਵਾਇਤੀ ਗਿੱਧੇ ਅਤੇ ਤੀਜ ਦੀਆਂ ਬੋਲੀਆਂ ਨਾਲ ਹੋਈ। ਔਰਤਾਂ ਨੇ ਰੰਗ-ਬਿਰੰਗੇ ਪਰੰਪਰਾਗਤ ਸੂਟਾਂ ਵਿਚ ਆ ਕੇ ਪੂਰੇ ਮਾਹੌਲ ਨੂੰ ਰੌਣਕ ਭਰਿਆ ਬਣਾਇਆ । ਇਸ ਮੌਕੇ ਵੀਨਸ ਪਾਰਲਰ ਦੀ ਡਾਇਰੈਕਟਰ ਪਵਨਦੀਪ ਕੌਰ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਪੰਜਾਬੀ ਸਭਿਆਚਾਰ ਦੀ ਪਛਾਣ ਹੈ ਅਤੇ ਅਸੀਂ ਹਰ ਸਾਲ ਇਸ ਤਿਉਹਾਰ ਨੂੰ ਹੋਰ ਵਧੀਆ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਦੇ ਸਮਾਗਮ ਔਰਤਾਂ ਨੂੰ ਆਪਸ ਵਿੱਚ ਜੋੜਦੇ ਹਨ ਅਤੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੰਦੇ ਹਨ।
ਪ੍ਰੋਗਰਾਮ ਵਿੱਚ ਰਿਟਾਇਰਡ ਬਲਾਕ ਡਿਵੈਲਪਮੈਂਟ ਅਫਸਰ ਮਲਕੀਤ ਕੌਰ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਕੁੜੀਆਂ ਦੀ ਪੜਾਈ ਅੱਜ ਦੀ ਵੱਡੀ ਜ਼ਰੂਰਤ ਹੈ ਅਤੇ ਕੁੜੀਆਂ ਨੂੰ ਵਧੇਰੇ ਪੜਨ ਲਈ ਉਤਸਾਹਿਤ ਕੀਤਾ। ਪ੍ਰੋਗਰਾਮ ਦੀ ਸੰਚਾਲਕ ਉਤਮਜੀਤ ਭੱਲਾ ਨੇ ਦਸਿਆ ਕਿ ਅੱਜ ਕਲ ਦੇ ਬੱਚੇ ਇਨ੍ਹਾਂ ਰਵਾਇਤੀ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਨ। ਇਸ ਕਰ ਕੇ ਇਹ ਤਿਉਹਾਰ ਮਨੋਣੇ ਜ਼ਰੂਰੀ ਹਨ। ਸਮਾਗਮ ਦੌਰਾਨ ਰਵਾਇਤੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਆਪਣੇ ਰੂਪ, ਲਿਬਾਸ ਅਤੇ ਹੁਨਰ ਨਾਲ ਨਾਲ ਸਭ ਦਾ ਦਿਲ ਜਿੱਤ ਲਿਆ। ਜਿੱਤਣ ਵਾਲੀ ਔਰਤਾ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਖਮਨੀ ਕੌਰ, ਹਰਸਿਮਰਨ ਕੌਰ, ਖੁਸ਼ਪਾਲ ਕੌਰ, ਵਰਿੰਦਰ, ਬਰਕਤ, ਦੇਸ਼ਨਾ, ਇਬਾਦਤ, ਏਕਨੂਰ, ਰੰਧਾਵਾ ਫੈਮਿਲੀ, ਰਣਜੀਤ ਕੌਰ, ਲਖਵਿੰਦਰ ਕੌਰ , ਅਤੇ ਕਾਫ਼ੀ ਸਕੂਲ ਟੀਚਰ ਮੌਜੂਦ ਸਨ।

30
993 views