ਸ਼ਰੇਆਮ ਕਰ ਰਹੇ ਨੇ ਡੀਪੂ ਦੇ ਮਾਲਕ ਧਰਮਿੰਦਰ ਸਿੰਘ। 45 ਕਿੱਲੋ ਕਹਿ ਕੇ ਦਿੰਦੇ ਸਨ 35 ਕਿੱਲੋ ਅਤੇ ਨਾ ਹੀ ਕੋਈ ਪਰਚੀ ।
ਜਤਿੰਦਰ ਸਿੰਘ ਲੁਧਿਆਣਾ
ਅੱਜ ਐੱਲ ਆਈ ਜੀ ਕਲੋਨੀ ਜੋ ਇਕ ਫਲੈਟ ਵਿਚ ਇਕ ਡੀਪੂ ਖੋਲਿਆ ਹੋਇਆ ਹੈ। ਜਿੱਥੇ ਸ਼ਰੇਆਮ ਡੀਪੂ ਦੇ ਮਾਲਕ ਘਪਲਾ ਕਰ ਰਹੇ ਹਨ। ਜੋ ਡੀਪੂ ਦੇ ਮਾਲਕ ਧਰਮਿੰਦਰ ਸਿੰਘ ਫਲੈਟ ਨੰਬਰ 4275 ਫੇਸ ਟੂ ਦੁੱਗਰੀ ਐੱਲ ਆਈ ਜੀ ਵਿਚ ਅਪਣਾ ਡੀਪੂ ਚਲਾ ਰਹੇ ਹਨ। ਜੋ ਕਿ ਆਮ ਜਨਤਾ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ ਉਹਨਾਂ ਵਲੋ 45 ਕਿੱਲੋ ਕਣਕ ਦੱਸ ਕੇ 35 ਕਿੱਲੋ ਦਿੱਤੀ ਜਾਂਦੀ ਹੈ। ਨਾ ਹੀ ਉਹਨਾਂ ਨੂੰ ਕੋਈ ਵੀ ਪਰਚੀ ਦਿੱਤੀ ਜਾਂਦੀ ਹੈ ਆਮ ਜਨਤਾ ਦੀ ਮੰਗ ਹੈ ਕਿ ਸਰਕਾਰ ਏਹੋ ਜਿਹੇ ਡੀਪੂ ਮਾਲਕਾ ਦਾ ਲਾਇਸੈਂਸ ਰੱਦ ਕੀਤਾ ਜਾਵੇ । ਉਹ ਆਮ ਜਨਤਾ ਦੀ ਕੋਈ ਵੀ ਗੱਲ ਮੰਨਣ ਤਿਆਰ ਨਹੀਂ। ਸਰਕਾਰ ਨੂੰ ਇਕ ਟੋਲ ਫਰੀ ਨੰਬਰ ਜਾਰੀ ਕਰਨਾ ਚਾਹੀਦਾ ਹੈ ਜੋ ਕਿ ਸ਼ਰੇਆਮ ਚੱਲ ਰਹੇ ਘਪਲੇ ਨੂੰ ਰੋਕਿਆ ਜਾ ਸਕੇ। ਜੋ ਆਮ ਆਦਮੀ ਨੂੰ ਕਣਕ ਪੂਰੀ ਮਿਲ ਸਕੇ। ਹਰਪ੍ਰੀਤ ਸਿੰਘ ( ਇਲੂ ) ਨੇ ਸਾਰੀ ਗੱਲਬਾਤ ਮੀਡੀਆ ਨੂੰ ਦੱਸਿਆ। ਅਤੇ ਉਹਨਾਂ ਦੇ ਨਾਲ ਮੁੱਹਲਾ ਨਿਵਾਸੀ ਵੀ ਨਾਲ ਮੌਜੂਦ ਸਨ।