logo

ਸ੍ਰੀ ਅਨੰਦਪੁਰ ਸਾਹਿਬ ਵਿੱਚ "ਦਾ ਰੀਜੈਂਟ" ਹੋਟਲ ਦਾ ਹੋਇਆ ਉਦਘਾਟਨ..

ਸ੍ਰੀ ਅਨੰਦਪੁਰ ਸਾਹਿਬ ਵਿੱਚ "ਦਾ ਰੀਜੈਂਟ" ਹੋਟਲ ਦਾ ਹੋਇਆ ਉਦਘਾਟਨ

ਆਧੁਨਿਕ ਸਹੂਲਤਾਂ ਅਤੇ ਮਿਆਰੀ ਖਾਣਾ ਹੋਵੇਗੀ ਵਿਸ਼ੇਸ਼ਤਾ. ਸ੍ਰੀ ਅਨੰਦਪੁਰ ਸਾਹਿਬ 6 ਅਗਸਤ (ਸਚਿਨ ਸੋਨੀ, ਰਾਜੂ ਧੀਮਾਨ) ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਨੰਗਲ ਚੰਡੀਗੜ੍ਹ ਰੋਡ ਤੇ ਆਪਣੇ ਨਵੇਂ ਹੋਟਲ "ਦਾ ਰੀਜੈਂਟ" ਦਾ ਉਦਘਾਟਨ ਕੌਂਸਲਰ ਸਾਹਿਬਾਨ ਦੇ ਕਰ ਕਮਲਾਂ ਨਾਲ ਕਰਵਾਇਆ, ਜਿਸ ਵਿੱਚ ਸ਼ਹਿਰ ਦੇ ਸਾਰੇ ਐਮ.ਸੀ. ਸਾਹਿਬਾਨ ਨੇ ਪਹੁੰਚ ਕੇ ਹੋਟਲ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਸ਼ੀਰਵਾਦ ਸਦਕਾ ਆਪਣੀ ਮਿਹਨਤ ਤੇ ਲਗਨ ਦੇ ਨਾਲ ਬਹੁਤ ਵਧੀਆ ਹੋਟਲ ਬਣਾਇਆ ਹੈ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਲੋਕ ਇਸ ਹੋਟਲ ਦੀਆਂ ਸਹੂਲਤਾਂ ਦਾ ਅਨੰਦ ਲੈ ਸਕਦੇ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਮੇਰੇ ਨਗਰ ਕੌਂਸਲ ਦੇ ਜਿੰਨੇ ਵੀ ਕੌਂਸਲਰ ਸਾਹਿਬਾਨ ਹਨ ਮੈਂ ਉਹਨਾਂ ਦੇ ਕਰ ਕਮਲਾਂ ਨਾਲ ਆਪਣੇ ਇਸ ਹੋਟਲ ਦਾ ਉਦਘਾਟਨ ਕਰਾਵਾਂ।ਉਹਨਾਂ ਕਿਹਾ ਕਿ ਆਧੁਨਿਕ ਸਹੂਲਤਾਂ ਅਤੇ ਲੋਕਾਂ ਨੂੰ ਮਿਆਰੀ ਖਾਣਾ ਮੁਹੱਈਆ ਕਰਵਾਉਣਾ ਇਸ ਹੋਟਲ ਦੀ ਵਿਸ਼ੇਸ਼ਤਾ ਰਹੇਗੀ।
ਇਸ ਮੌਕੇ ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਨੰਗਲ, ਮੈਡਮ ਮਨਪ੍ਰੀਤ ਕੌਰ ਅਰੋੜਾ ਕੌਂਸਲਰ, ਮੈਡਮ ਪਰਵੀਨ ਕੌਸ਼ਲ ਕੌਂਸਲਰ, ਮੈਡਮ ਰੀਟਾ ਅਡਵਾਲ ਕੌਂਸਲਰ, ਦਲਜੀਤ ਸਿੰਘ ਕੈਂਥ ਕੌਂਸਲਰ, ਕਮਲਜੀਤ ਸਿੰਘ ਭੱਟੀ ਕੌਂਸਲਰ, ਬੀਬੀ ਬਲਵੀਰ ਕੌਰ ਕੌਂਸਲਰ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਵਿਜੈ ਗਰਚਾ, ਕੁਲਦੀਪ ਸਿੰਘ, ਦਵਿੰਦਰ ਕੌਸ਼ਲ, ਵਿਕਾਸ ਅਡਵਾਲ ਆਦਿ ਹਾਜ਼ਰ ਸਨ।

10
466 views