logo

ਡਿਜ਼ੀਟਲ ਬੈਂਕਿੰਗ ਸੇਵਾਵਾਂ ਬਾਰੇ ਦਿੱਤੀ ਗਈ ਜਾਣਕਾਰੀ

ਸਿੱਧਵਾਂ ਬੇਟ, 7 ਅਗਸਤ (ਅਮਰਦੀਪ ਸਿੰਘ ਹਾਂਸ) - ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਵਿਖੇ ਡਿਜ਼ੀਟਲ ਲਿਟਰੇਸੀ ਕਾਊਂਸਲਰ ਅਮਰਜੀਤ ਸਿੰਘ ਜੀ ਵੱਲੋਂ ਬੈਂਕਿੰਗ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਤਸਵੀਰਾਂ ਵਿੱਚ ਸਕੂਲ ਵਿਦਿਆਰਥੀ , ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਪਾਲ ਕੌਰ ਅਤੇ ਸਮੂਹ ਸਕੂਲ ਸਟਾਫ਼ ਮੌਜੂਦ ਨਜ਼ਰ ਆ ਰਹੇ ਹਨ। ਇਸ ਦੌਰਾਨ ਫਾਇਨੈਨਸ਼ੀਅਲ ਲਿਟਰੇਸੀ ਸੇਵਾਵਾਂ ਜਿਵੇਂ ਕ੍ਰੈਡਿਟ ਕਾਰਡ, ਏ.ਟੀ.ਐਮ , ਪ੍ਰਧਾਨ ਮੰਤਰੀ ਬੀਮਾ ਯੋਜਨਾ ਵਰਗੀਆਂ ਡਿਜ਼ੀਟਲ ਲਿਟਰੇਸੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਧੇਰੇ ਜਾਣਕਾਰੀ ਮੁਤਾਬਕ
ਫਾਇਨੈਨਸ਼ੀਅਲ ਲਿਟਰੇਸੀ ਸੇਵਾਵਾਂ ਜੋ ਕਿ ਸਿਰਫ਼
ਆਧੁਨਿਕ ਸਮੇਂ ਦੀ ਮੰਗ ਅਨੁਸਾਰ ਡਿਜ਼ੀਟਲ ਹਨ , ਬਾਰੇ ਇਸ ਮੌਕੇ ਦੌਰਾਨ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

21
1269 views