logo

ਪੰਜਾਬ ਸਰਕਾਰ ਵਲੋਂ ਸੁਖਵਿੰਦਰ ਗਡਵਾਲ ਜਿਲਾ ਯੋਜਨਾ ਬੋਰਡ ਦੇ ਮੈਂਬਰ ਨਿਯੁਕਤ

ਸ੍ਰ. ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਨਕੋਦਰ ਤੋਂ ਆਪ ਦੇ ਸੀਨੀਅਰ ਆਗੂ ਸ੍ਰੀ ਸੁਖਵਿੰਦਰ ਗਡਵਾਲ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਜਿਲਾ ਯੋਜਨਾ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੁਖਵਿੰਦਰ ਗਡਵਾਲ ਜੋ ਸਰਕਾਰ ਵਲੋਂ ਮੌਜੂਦਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਰਡੀਨੇਟਰ ਵੀ ਹਨ,ਨੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ,ਅਤੇ ਖਾਸ ਤੌਰ ਤੇ ਨਕੋਦਰ ਹਲਕੇ ਦੇ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਜੀ, ਸਮੁੱਚੀ ਪਾਰਟੀ ਹਾਈ ਕਮਾਂਡ ਅਤੇ ਹਲਕੇ ਦੇ ਸਤਕਾਰਯੋਗ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਾਰਟੀ ਦੇ ਹਰੇਕ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਪਾਰਟੀ ਹਾਈ ਕਮਾਂਡ ਵਲੋਂ ਉਨਾਂ ਤੇ ਕੀਤੇ ਵਿਸ਼ਵਾਸ਼ ਦਾ ਓਹ ਪੂਰਾ ਸਤਕਾਰ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਖੂਬੀ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਲੋਕਾਂ ਦੀ ਸੇਵਾ ਵਾਸਤੇ ਸਤਿਕਾਰਯੋਗ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਯੋਗ ਅਗਵਾਈ ਵਿੱਚ ਅਤੇ ਹਲਕੇ ਦੇ ਸਾਥੀਆਂ ਨਾਲ ਮਿਲਕੇ ਅੱਗੋ ਹੋਰ ਮਜ਼ਬੂਤ ਇਰਾਦੇ,ਤਨਦੇਹੀ ਅਤੇ ਮੇਹਨਤ ਨਾਲ ਕੰਮ ਕਰਨਗੇ,ਸ਼੍ਰੀ ਗਡਵਾਲ ਨੇ ਸਾਥੀਆਂ ਨਾਲ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਦਫਤਰ ਜਾ ਕੇ ਉਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ, ਹਲਕਾ ਵਿਧਾਇਕ ਵੱਲੋਂ ਸ਼੍ਰੀ ਗਡਵਾਲ ਨੂੰ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਉਨ੍ਹਾਂ ਨਾਲ ਨਕੋਦਰ ਸਿਟੀ ਪ੍ਰਧਾਨ ਸ਼੍ਰੀ ਹਿਮਾਂਸ਼ੂ ਜੈਨ, ਡਾਕਟਰ ਜੀਵਨ ਸਹੋਤਾ,ਸ਼੍ਰੀ ਰਜਿੰਦਰ ਚਾਹਲ,ਮੰਗਤ ਰਾਏ, ਮਨਮੋਹਨ ਸਿੰਘ ਟੱਕਰ, ਦੇਸ ਰਾਜ, ਹਰਮੇਸ਼ ਲਾਲ, ਪਵਨ ਗਿੱਲ, ਹਾਜ਼ਰ ਸਨ ।

20
1887 views