logo

ਬੈਂਕਿੰਗ ਸੇਵਾਵਾਂ ਰਾਹੀਂ ਵੱਖ-ਵੱਖ ਹੋ ਰਹੇ ਡਿਜੀਟਲ ਫਰੌਡ ਤੋਂ ਜਾਣਕਾਰੀ ਦੇ ਕੇ ਕੀਤਾ ਗਿਆ ਸੁਚੇਤ

ਸਿੱਧਵਾਂ ਬੇਟ, 10 ਅਗਸਤ (ਅਮਰਦੀਪ ਸਿੰਘ ਹਾਂਸ) - ਡਿਜੀਟਲ ਲਿਟਰੇਸੀ ਬੈਂਕਿੰਗ ਪ੍ਰਣਾਲੀ ਦੇ ਕਾਊਂਸਲਰ ਰਿਟਾਇਰ ਚੀਫ਼ ਅਮਰਜੀਤ ਸਿੰਘ ਜੀ ਵੱਲੋਂ ਟੈਲੀਫੋਨ ਰਾਬਤੇ ਦੌਰਾਨ ਹੋਈ ਗੱਲਬਾਤ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ, ਉਹ ਰੋਜ਼ਾਨਾ ਆਪਣੀ ਬੈਂਕਿੰਗ ਸੇਵਾਵਾਂ ਦੀ ਡਿਊਟੀ ਰਿਟਾਇਰਮੈਂਟ ਤੋਂ ਬਾਅਦ ਵੀ ਨਿਭਾ ਰਹੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਵਿਹਲਾ ਰਹਿਣਾ ਉਹਨਾਂ ਦਾ ਸੁਭਾਅ ਨਹੀਂ ਹੈ।
ਅੱਜ ਦੀ ਡਿਊਟੀ ਕਰਨ ਜਦ ਆਪ ਜੀ ਫੀਲਡ ਵਿੱਚ ਗਏ ਤਾਂ ਰੋਜ਼ ਦੇ ਟਾਈਮ ਟੇਬਲ ਮੁਤਾਬਕ ਉਹ ਪਹਿਲਾਂ ਤੋਂ ਵਿਜ਼ਟਿੰਗ ਲਈ ਸਥਾਨ ਤੇ ਸਮੇਂ ਦੀ ਕੰਮ ਵਾਸਤੇ ਚੋਣ ਕਰਦੇ ਹਨ । ਤਸਵੀਰਾਂ ਵਿੱਚ ਆਪ ਜੀ ਅੱਜ ਸਰਪੰਚ ਗੁਰਪ੍ਰੀਤ ਸਿੰਘ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਸਮੇਤ ਆਪਣੀ ਬੈਂਕਿੰਗ ਪ੍ਰਣਾਲੀ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ।
ਆਪ ਜੀ ਨੇ ਅੱਜ ਗੱਗ ਕਲਾਂ ਵਿਖੇ ਜੋ ਕਿ ਸਿੱਧਵਾਂ ਬੇਟ ਕਸਬੇ ਦੇ ਬਲਾਕ ਦਾ ਪਿੰਡ ਹੈ , ਜਿੱਥੇ ਆਪ ਜੀ ਨੇ ਡਿਜ਼ੀਟਲ ਸੇਵਾਵਾਂ ਰਾਹੀਂ ਵੱਖ-ਵੱਖ ਹੁੰਦੇ ਧੋਖਾਧੜੀ ਬਾਰੇ ਵੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਮੀਟਿੰਗ ਦੌਰਾਨ ਸ਼ੁਰੂਆਤ ਵਿੱਚ ਆਪ ਜੀ ਨੇ ਸਰਪੰਚ ਗੁਰਪ੍ਰੀਤ ਸਿੰਘ ਜੀ ਅਤੇ ਸਮੂਹ ਪੰਚਾਇਤ ਦੀ ਅਗਵਾਈ ਵਿੱਚ ਮੋਹਤਬਰ ਬੰਦਿਆਂ ਦਾ ਧੰਨਵਾਦ ਸਹਿਤ ਬੈਂਕਿੰਗ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਜਿੰਨ੍ਹਾਂ ਦੀ ਬਦੌਲਤ ਉਹਨਾਂ ਨੂੰ ਮੌਕਾ ਮਿਲਿਆ ਕਿ ਉਹ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਡਿਜੀਟਲ ਧੋਖਾਧੜੀ , ਹੋਰ ਵੀ ਬੈਂਕਿੰਗ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਜੋ ਕਿ ਬੈਂਕਿੰਗ (ਬੈਂਕ) ਨਾਲ ਸੰਬੰਧਤ ਹਨ ਜਾਣਕਾਰੀ ਦੇ ਸਕਣ ।

8
3032 views