logo

ਪਿੰਡ ਬੁੱਢਾਵੜ ਤੋਂ ਗੁਰਮੇਲ ਸਿੰਘ 5 ਦਿਨਾਂ ਤੋਂ ਲਾਪਤਾ


ਮੁਕੇਰਿਆਂ:( ਪ੍ਰਿੰਸ ਠਾਕੁਰ)ਪਿੰਡ ਬੁੱਢਾਵੜ, ਤਹਿਸੀਲ ਮੁਕੇਰਿਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਿਵਾਸੀ ਗੁਰਮੇਲ ਸਿੰਘ ਪੁੱਤਰ ਉਧਮ ਸਿੰਘ ਪਿਛਲੇ 5 ਦਿਨਾਂ ਤੋਂ ਲਾਪਤਾ ਹੈ। ਪਰਿਵਾਰ ਦੇ ਮੁਤਾਬਕ, ਗੁਰਮੇਲ ਸਿੰਘ ਘਰੋਂ ਅੰਮ੍ਰਿਤਸਰ ਦੂਕਾਨ ਦਾ ਸਮਾਨ ਲੈਣ ਗਿਆ ਸੀ। ਉਸਨੇ ਆਪਣੀ ਮੋਟਰਸਾਈਕਲ ਆਪਣੀ ਭੈਣ ਦੇ ਘਰ ਮੁਕੇਰਿਆਂ ਖੜ੍ਹੀ ਕਰਕੇ ਜਾਣ ਦੀ ਗੱਲ ਕੀਤੀ ਸੀ, ਅੰਮ੍ਰਿਤਸਰ ਪਾਉਚ ਕੇ ਉਸਨੇ ਮੋਬਾਈਲ ਤੇ ਘਰ ਗੱਲ੍ਹ ਵੀ ਕੀਤੀ, ਪਰ ਉਸ ਤੋਂ ਬਾਅਦ ਫ਼ੋਨ ਨੰਬਰ ਬੰਦ ਆ ਰਿਹਾ ਹੈ ਅਜੇ ਤੱਕ ਕਿਸੇ ਨੂੰ ਕੋਈ ਉਸਦੀ ਖ਼ਬਰ ਨਹੀ ਮਿਲੀ, ਅਤੇ ਨਾ ਹੀ ਅਜੇ ਵਾਪਿਸ ਘਰ ਪਰਤਿਆ।

ਲਾਪਤਾ ਵਿਅਕਤੀ ਦੀ ਖੋਜ ਲਈ ਪਰਿਵਾਰ ਅਤੇ ਪਿੰਡ ਵਾਸੀ ਸਹਿਯੋਗ ਦੀ ਅਪੀਲ ਕਰ ਰਹੇ ਹਨ। ਜੇ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਮਿਲੇ, ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ:
📞 7891832513, 9646681316

ਪਰਿਵਾਰ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਸੂਚਨਾ ਦੇ ਕੇ ਉਹਨਾਂ ਦੀ ਮਦਦ ਕਰੋ ਤਾਂ ਕਿ ਗੁਰਮੇਲ ਸਿੰਘ ਨੂੰ ਸੁਰੱਖਿਅਤ ਘਰ ਲਿਆਇਆ ਜਾ ਸਕੇ।


---

117
6186 views