ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ 15ਸਤੰਬਰ ਨੂੰ
ਗੁਰਦਾਸਪੁਰ
ਬੀਤੇ ਦਿਨੀਂ ਐਤਵਾਰ ਨੂੰ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤਿਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵਲੋਂ ਪ੍ਰਧਾਨ ਆਦਰਸ਼ ਕੁਮਾਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਸਮੇਂ ਵਿਚ ਖੂਨਦਾਨ ਕੈਂਪ ਲਗਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਮੰਨੂ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਨਵੀਨ ਕੁਮਾਰ, ਜਰਨਲ ਸਕੱਤਰ ਪਰਵੀਨ ਅਤਰੀ, ਮੁੱਖ ਸਲਾਹਕਾਰ ਅਵਤਾਰ ਘੁੰਮਣ, ਕੋਰ ਕਮੇਟੀ ਮੈਂਬਰ ਹਰਪ੍ਰੀਤ ਰਾਣਾ, ਨਿਸ਼ਚਿੰਤ ਸ਼ਰਮਾ ਅਤੇ ਸੰਸਥਾਪਕ ਰਾਜੇਸ਼ ਬੱਬੀ ਨੇ ਮੁੱਖ ਤੋਰ ਤੇ ਹਿੱਸਾ ਲਿਆ।
ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਕੈਂਪ 15 ਸਤੰਬਰ ਨੂੰ ਪੁੱਡਾ ਗਰਾਂਊਂਡ ਜੇਲ੍ਹ ਰੋਡ ਵਿੱਖੇ ਬਾਬਾ ਸ਼੍ਰੀਚੰਦ ਜੀ ਦੇ ਜਨਮਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਲਗਾਇਆ ਜਾਵੇਗਾ। ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਇਹ ਕੈਂਪ ਥੈਲਾਸੀਮੀਆ , ਕੈਂਸਰ ਦੇ ਮਰੀਜ਼ਾਂ ਅਤੇ ਬਲੱਡ ਬੈਂਕ ਵਿੱਚ ਖ਼ੂਨ ਦੀ ਘਾਟ ਨੂੰ ਦੇਖਦੇ ਹੋਏ ਲਗਾਇਆ ਜਾਵੇਗਾ।