logo

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਕੀਤਾ ਫਰੀਦਕੋਟ ਦਾ ਅਚਨਚੇਤ ਦੌਰਾ ਸਕੂਲਾਂ, ਰਾਸ਼ਨ ਡਿਪੂਆਂ ਤੇ ਆਂਗਨਵਾੜੀ ਸੈਂਟਰਾਂ ਦੀ ਚੈਕਿੰਗ


ਫਰੀਦਕੋਟ 11 ਅਗਸਤ (ਨਾਇਬ ਰਾਜ)
ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਅੱਜ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਅਤੇ ਮਿਸ਼ਰੀਵਾਲਾ ਅਤੇ ਆਂਗਣਵਾੜੀ ਸੈਂਟਰ ਚੰਦਬਾਜਾ ਅਤੇ ਰਾਸ਼ਨ ਡਿਪੂ ਮਿਸ਼ਰੀਵਾਲਾ, ਚੰਦਬਾਜਾ,ਕਿਲਾਂ ਨੋ ਅਤੇ ਸੁੱਖਣਵਾਲਾਦਾ ਦੌਰਾ ਕਰਕੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ।

ਇਸ ਮੌਕੇ ਉਨ੍ਹਾਂ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਅਤੇ ਮਿਸ਼ਰੀਵਾਲਾ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ ਡੇ ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਪਾਈਆ ਗਈਆ ਖਾਮੀਆ ਸਬੰਧੀ ਮੌਕੇ ਤੇ ਮੌਜੂਦ ਅਧਿਕਾਰੀਆ ਨੂੰ ਸਖਤ ਤਾੜਨਾ ਕਰਦੇ ਹੋਏ ਭਵਿੱਖ ਵਿੱਚ ਇਸ ਤਰਾਂ ਦੀ ਅਣਗਹਿਲੀ ਨਾ ਵਰਤਣ ਸਬੰਧੀ ਹਦਾਇਤਾ ਦਿੱਤੀਆ ਗਈਆ।

ਇਸ ਤੋਂ ਉਪਰੰਤ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਆਂਗਣਵਾੜੀ ਸੈਟਰਾ ਦੀ ਚੈਕਿੰਗ ਕੀਤੀ । ਸੈਟਰਾਂ ਵਿਖੇ ਲਾਭਪਾਤਰੀਆ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਸੈਟਰ ਕੋਡ ਨੰ 132 ਚੰਦਬਾਜਾ ਵਿਖੇ ਪ੍ਰਬੰਧ ਵਧੀਆ ਪਾਇਆ ਗਿਆ। ਸੈਟਰ ਕੋਡ ਨੰ. 131 ਚੰਦਬਾਜਾ ਵਿਖੇ ਪਾਣੀ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕੀ ਜਲਦ ਤੋਂ ਜਲਦ ਪਾਣੀ ਦਾ ਪ੍ਰਬੰਧ ਕਰਵਾਇਆ ਜਾਵੇ।

ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ), ਫਰੀਦਕੋਟ ਕੋਲ ਦਰਜ ਵੀ ਕਰਵਾ ਸਕਦੇ ਹਨ

0
0 views