ਜ਼ਿਲ੍ਹਾ ਪੱਧਰੀ ਸਕੇਟਿੰਗ ਚੈਂਪੀਅਨਸ਼ਿਪ ਜਿੱਤਣ ਉਪਰੰਤ ਸਕੂਲ ਚੇਅਰਪਰਸਨ ਨੇ ਕੀਤਾ ਸਨਮਾਨਿਤ
ਗੁਰਦਾਸਪੁਰ (13 ਅਗਸਤ 2025)
ਸਕੂਲ ਸਿੱਖਿਆ ਵਿਭਾਗ ਵੱਲੋਂ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆ ਵਿੱਚ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਵਿੱਚ ਪੜ੍ਹਦੇ ਬੱਚਿਆਂ ਦੁਆਰਾ ਮੈਡਲ ਜਿੱਤਣ ਉਪਰੰਤ ਉਪ ਚੇਅਰਪਰਸਨ ਮੈਡਮ ਰੇਨੂੰ ਕੌਸ਼ਲ ਨੇ ਸਨਮਾਨਿਤ ਕੀਤਾ ਹੈ l ਉਹਨਾਂ ਕਿਹਾ ਕਿ ਇਹ ਬੱਚੇ ਸਕੂਲ ਦੇ ਹੀਰੇ ਹਨ, ਉਹਨਾਂ ਬੱਚਿਆਂ ਨੂੰ ਖੇਡਾਂ ਦੇ ਨਾਲ ਪੜ੍ਹਾਈ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ l ਗ਼ੌਰਤਲਬ ਹੈ ਕਿ ਇਸ ਸਕੂਲ ਦੇ ਚੌਥੀ ਜਮਾਤ ਵਿੱਚ ਪੜ੍ਹਦੇ ਬੱਚੇ ਗੁਰਸਾਹਿਬ ਸਿੰਘ ਨੇ ਅੰਡਰ 11 ਵਰਗ ਕਵਾਰਡ ਸਕੇਟਿੰਗ ਵਿੱਚ 500 ਮੀਟਰ, 1000ਮੀਟਰ, 1500 ਮੀਟਰ ਵਿੱਚ ਗੋਲਡ ਮੈਡਲ, ਅੰਡਰ 14 ਇਨ ਲਾਈਨ ਵਿੱਚ ਬ੍ਰਹਮਵੀਰ ਸਿੰਘ ਨੇ 500 ਮੀਟਰ ਅਤੇ 1500 ਮੀਟਰ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ l ਇਸਦੇ ਨਾਲ ਹੀ ਜ਼ਿਲ੍ਹਾ ਪੱਧਰੀ ਮੁਕਾਬਲੇ ਏਅਰ ਰਾਈਫ਼ਲ ਸ਼ੂਟਿੰਗ ਵਿੱਚ ਹਰਸ਼ਵਰਧਨ ਨੇ ਬਰੋਨਜ਼ ਮੈਡਲ ਹਾਸਿਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ l ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਵੀਨ ਠਾਕੁਰ ਵਾਈਸ ਪ੍ਰਿੰਸੀਪਲ ਮੈਡਮ ਸ਼ੀਤਲ ਸੱਭਰਵਾਲ, ਸਪੋਰਟਸ ਕੋਆਰਡੀਨੇਟਰ ਚੰਦਰ ਸ਼ੇਖਰ ਆਦਿ ਹਾਜ਼ਰ ਸਨ l