logo

ਘਰ ਬੈਠੇ ਬਣਾਓ ਆੱਨਲਾਈਨ ਜਨਮ ਸਰਟੀਫਿਕੇਟ

ਸਿੱਧਵਾਂ ਬੇਟ, 14 ਅਗਸਤ (ਅਮਰਦੀਪ ਸਿੰਘ ਹਾਂਸ) - ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਜਨਮ ਸਰਟੀਫਿਕੇਟ ਬਣਾਉਣੇ ਹੋਏ ਹੋਰ ਵੀ ਸੌਖੇ ।
ਘਰ ਬੈਠੇ ਮੋਬਾਈਲ ਜਾਂ ਕੰਪਿਊਟਰ ਤੋਂ ਹੁਣ ਹਰ ਭਾਰਤੀ ਨਾਗਰਿਕ ਜਨਮ ਸਰਟੀਫਿਕੇਟ ਆਪਣੀ ਸਟੇਟ ਦੀ ਵੈੱਬਸਾਈਟ ਪੋਰਟਲ ਤੇ ਆਪਣਾ ਪਬਲਿਕ ਅਕਾਊਂਟ ਬਣਾ ਕੇ ਆਪਣਾ ਅਸਲੀ ਸਰਟੀਫਿਕੇਟ ਬਿਨਾਂ ਦਫ਼ਤਰ ਦੇ ਚੱਕਰ ਲਾਏ ਬਣਾ ਸਕਦਾ ਹੈ। ਆਵੇਦਨ ਕਰਨ ਵਾਲਾ ਭਾਰਤ ਦਾ ਨਾਗਰਿਕ ਹੋਵੇ , ਇਸ ਤੋਂ ਇਲਾਵਾ ਜਨਮ ਸਰਟੀਫਿਕੇਟ ਸਰਕਾਰੀ ਸਕੀਮਾਂ, ਪਾਸਪੋਰਟ, ਵੀਜ਼ਾ ਆਦਿ ਕੰਮਾਂ ਵਿੱਚ ਲਾਭਦਾਇਕ ਹੁੰਦਾ ਹੈ, ਇਸ ਦੇ ਨਾਲ ਹੀ ਸਕੂਲ ਦਾਖਲੇ ਦੌਰਾਨ ਵੀ ਕੰਮ ਆਉਂਦਾ ਹੈ। ਪਹਿਲਾਂ ਵਾਲੇ ਸਮਿਆਂ ਵਿੱਚ ਆਵੇਦਨ ਕਰਨ ਵਾਲਿਆਂ ਨੂੰ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਸੀ।
ਆਵੇਦਨ ਕਰਨ ਲਈ ਜ਼ਰੂਰੀ ਦਸਤਾਵੇਜ਼ ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ ਸਾਈਜ਼ ਦੋ ਫੋਟੋਆਂ, ਮੋਬਾਈਲ ਨੰਬਰ, ਈਮੇਲ ਆਈਡੀ, ਅਤੇ ਬਿਨਾਂ ਪੈਸਾ ਲਗਾਏ ਜਨਮ ਤੋਂ 21 ਦਿਨਾਂ ਦੇ ਵਿੱਚ ਬਣ ਜਾਂਦਾ ਹੈ। 21 ਦਿਨਾਂ ਤੋਂ ਬਾਅਦ ਸਰਕਾਰ ਵੱਲੋਂ ਫ਼ੀਸ ਨਿਰਧਾਰਤ ਕੀਤੀ ਗਈ ਲੱਗਦੀ ਹੈ।

0
185 views