
ਜਗਰਾਓਂ: ਹਠੂਰ ਪੁਲਿਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਜਗਰਾਓਂ: ਹਠੂਰ ਪੁਲਿਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਜਗਰਾਓਂ (ਸੇਵਕ ਧਾਲੀਵਾਲ) – ਹਠੂਰ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਮੁਦਕੀ ਦਾ ਇੱਕ ਨੌਜਵਾਨ ਆਪਣੇ ਦੋਸਤ ਜਸਕਰਨ ਸਿੰਘ ਨਾਲ ਨਾਨਕਸਰ ਵਿਖੇ ਚੱਲ ਰਹੇ ਬਰਫੀ ਸਮਾਗਮਾਂ ਵਿੱਚ ਮੱਥਾ ਟੇਕਣ ਲਈ ਟਰਾਲੀ ‘ਤੇ ਰਵਾਨਾ ਹੋਇਆ ਸੀ। ਰਸਤੇ ਵਿੱਚ ਦੋਸਤ ਜਸਪ੍ਰੀਤ ਸਿੰਘ ਉਸਨੂੰ ਮੋਟਰਸਾਈਕਲ ‘ਤੇ ਬਿਠਾ ਲੈ ਗਿਆ ਤੇ ਕਿਹਾ ਕਿ ਉਹ ਰਾਤ ਨੂੰ ਨਾਨਕਸਰ ਵਿੱਚ ਮਿਲੇਗਾ। ਪਰੰਤੂ ਜਸਪ੍ਰੀਤ ਉਸਨੂੰ ਆਪਣੇ ਪਿੰਡ ਚਕਰ ਲੈ ਗਿਆ ਜਿੱਥੇ ਦੋਸਤ ਗੁਰਸਿਮਰਨ ਅਤੇ ਬਬਲ ਵੀ ਮੌਜੂਦ ਸਨ।
ਇਹ ਸਾਰੇ ਖੇਤਾਂ ਵਿੱਚ ਚਲੇ ਗਏ ਜਿੱਥੇ ਖਾਣ-ਪੀਣ ਕੀਤਾ ਗਿਆ। ਇਸ ਦੌਰਾਨ ਨੌਜਵਾਨ ਦੀ ਸਿਹਤ ਖਰਾਬ ਹੋ ਗਈ। ਉਸਨੂੰ ਪਹਿਲਾਂ ਪਿੰਡ ਦੇ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਗਿਆ ਤੇ ਫਿਰ ਸਰਪੰਚ ਰਾਹੀਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਨੇ ਕੋਈ ਜਹਰੀਲੀ ਚੀਜ਼ ਨਿਗਲ ਲਈ ਹੈ। ਹਾਲਤ ਬਿਗੜਣ ‘ਤੇ ਉਸਨੂੰ ਮੁਦਕੀ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਘਟਨਾ ਤੋਂ ਬਾਅਦ ਜਸਪ੍ਰੀਤ ਤੇ ਗੁਰਸਿਮਰਨ ਮੌਕੇ ਤੋਂ ਭੱਜ ਗਏ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਭਿੰਡਰੇਵਾਲ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ‘ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।