logo

ਸਾਬਕਾ ਵਿਧਾਇਕ ਕਲੇਰ ਨੇ ਕੀਤਾ ਸਤਲੁਜ ਬੰਨ੍ਹਾਂ ਦਾ ਦੌਰਾ

ਜਗਰਾਉੰ ( ਲੁਧਿਆਣਾ ) 30 ਅਗਸਤ ( ਸੰਧੂ ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਓਂ ਨੇ ਅੱਜ ਆਪਣੀ ਟੀਮ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਿੰਡਾਂ ਦੇ ਨਾਲ-ਨਾਲ ਸਤਲੁਜ ਦਰਿਆ ਦੇ ਬੰਨਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਸ੍ਰੀ ਐਸ.ਆਰ.ਕਲੇਰ ਨੇ ਪਰਜੀਆਂ ਬਿਹਾਰੀਪੁਰ ਦੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਫਸਲਾਂ ਦੇ ਹੋਏ ਨੁਕਸਾਨ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਆਰ.ਕਲੇਰ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਬੰਨ ਦੇ ਨਾਲ ਲੱਗਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਆਮ ਲੋਕਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਲੋਕਾਂ ਨੂੰ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਿਆਂ ਅਤੇ ਮੌਕੇ ਤੇ ਅਫ਼ਸਰਾਂ ਨੂੰ ਫੋਨ ਕਰ ਕੇ ਸਬੰਧਕ ਅਧਿਕਾਰੀਆਂ ਨੂੰ ਬੁਲਾ ਕੇ ਮੌਕਾ ਦਿਖਾਇਆ। ਉਨ੍ਹਾਂ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਕੇ ਪੀੜ੍ਹਤ ਕਿਸਾਨਾਂ ਨੂੰ .ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਇਸ ਮੌਕੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਗਰਾਉੰ ਟੀਮ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਚਟਾਨ ਬਣ ਖੜੀ ਹੈ ਤੇ ਹਮੇਸਾਂ ਖੜ੍ਹੀ ਰਹੇਗੀ। ਇਸ ਮੌਕੇ ਨਾਲ ਸਰਕਲ ਪ੍ਰਧਾਨ ਤੇਜਿੰਦਰਪਾਲ ਸਿੰਘ ਕੰਨੀਆ ਖੁਰਦ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਤੇ ਹੋਰ ਹਾਜ਼ਰ।

16
215 views