ਅੱਜ ਲਾਇਨਜ਼ ਕਲੱਬ ਸਮਾਣਾ ਗੋਲਡ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਣਾ 5 ਸਤੰਬਰ 2025
ਅੱਜ ਅਧਿਆਪਕ ਦਿਵਸ ਮੌਕੇ ਤੇ ਲਾਇਨਜ ਕਲੱਬ ਸਮਾਣਾ ਗੋਲਡ ਵੱਲੋਂ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਣਾ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਲਾਇਨ ਲਵ ਕੁਮਾਰ ਮਿੱਤਲ (ਰੀਜਨ ਚੇਅਰਪ੍ਰਸਨ) ਰਹੇ ਜਿਨ੍ਹਾਂ ਨੇ ਅਧਿਆਪਕ ਦਿਵਸ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਜੋਨ ਚੇਅਰਪ੍ਰਸਨ ਮੋਹਿਤ ਗਰਗ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਹ ਸਮਾਰੋਹ ਕਲੱਬ ਦੇ ਪ੍ਰਧਾਨ ਲਾਇਨ ਅਨੂਪ ਗੋਇਲ ਅਤੇ ਸਚਿਵ ਮਨੀਸ਼ ਸਿੰਗਲਾ ਦੀ ਅਗਵਾਈ ਹੇਠ ਸੰਪੂਰਨ ਹੋਇਆ। ਦੋਹਾਂ ਨੇ ਅਧਿਆਪਕਾਂ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਅਨਿਰੁੱਧ ਗਰਗ ਅਤੇ ਸ਼੍ਰੀਮਤੀ ਸੁਨੀਤਾ ਗਰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅਧਿਆਪਕਾਵਾਂ ਮੀਨੂ ਗਰਗ,ਨੇਹਾ ਸਿੰਗਲਾ, ਰੁਪਾਲੀ ਗਰਗ, ਮਮਤਾ ਬਾਂਸਲ, ਏਕਤਾ ਰਾਣੀ, ਦਿਵਿਆ ਰਾਣੀ ਅਤੇ ਰੀਤੀ ਨੂੰ ਵੀ ਲਾਇਨ ਕਲੱਬ ਸਮਾਣਾ ਗੋਲਡ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਹੋਰ ਮਹੱਤਵਪੂਰਨ ਮੈਂਬਰ ਚਾਰਟਰ ਪ੍ਰਧਾਨ ਜੇ.ਪੀ ਗਰਗ, ਗੌਰਵ ਅਗਰਵਾਲ,ਮਾਨਵ ਬਾਂਸਲ, ਯੋਗਿੰਦਰ ਗੋਇਲ,ਪਰਿਕਸਿਤ ਗਰਗ, ਰਾਜੇਸ਼ ਬਾਂਸਲ ਅਤੇ ਜੌਲੀ ਬਾਂਸਲ ਵੀ ਮੌਜੂਦ ਰਹੇ