
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਆਰੰਭ।
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਆਰੰਭ
11 ਸਤੰਬਰ (ਸਚਿਨ ਸੋਨੀ)
ਸ੍ਰੀ ਅਨੰਦਪੁਰ ਸਾਹਿਬ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਤਰੀ ਸ਼ਬਦ ਚੋਂਕੀ ਜੱਥਾ, ਸਿੱਖ ਮਿਸ਼ਨਰੀ ਕਾਲਜ ਅਤੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਫਤਾਵਾਰੀ ਸਮਾਗਮ ਆਰੰਭ ਕੀਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪ੍ਰਬੰਧਕ ਜਸਵਿੰਦਰਪਾਲ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਹਰ ਬੁਧਵਾਰ ਸ਼ਬਦ ਚੋਂਕੀ ਉਪਰੰਤ ਰਾਤ 8.30 ਵਜੇ ਤੋਂ 9.30 ਵਜੇ ਤੱਕ ਜਪੁਜੀ ਸਾਹਿਬ ਪਾਠ, ਸਲੋਕ ਮਹੱਲਾ-9, ਚੋਪਈ ਸਾਹਿਬ ਪਾਠ ਹੋਵੇਗਾ। ਉਹਨਾਂ ਦੱਸਿਆ ਕਿ ਇਹ ਸਮਾਗਮ ਨਵੰਬਰ ਮਹੀਨੇ ਮਨਾਏ ਜਾਨ ਵਾਲੇ 350 ਸਾਲਾ ਸ਼ਹੀਦੀ7 ਸ਼ਤਾਬਦੀ ਦਿਹਾੜੇ ਮੌਕੇ ਨਿਰੰਤਰ ਜਾਰੀ ਰਹਿਣਗੇ। ਉਹਨਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿਚ ਵੱਧ ਤੋਂ ਵੱਧ ਹਾਜ਼ਰੀਆਂ ਭਰਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਾਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵੈਲਫੇਅਰ ਕਲੱਬ ਵਲੋਂ ਅਭਿਜੀਤ ਸਿੰਘ ਅਲੈਕਸੀ ਅਤੇ ਜਪਨਜੋਤ ਸਿੰਘ ਸੈਫ਼ੀ ਦੀ ਅਗਵਾਈ ਵਿਚ ਨੌਜਵਾਨਾਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਭਾਈ ਹਰਜੀਤ ਸਿੰਘ, ਲੈਕ.ਗੁਰਚਰਨ ਸਿੰਘ, ਨਰਿੰਦਰ ਸਿੰਘ, ਜਸਪਾਲ ਸਿੰਘ ਗੁੰਬਰ, ਜਸਵਿੰਦਰ ਸਿੰਘ ਰਾਜਾ, ਤਰਨਜੀਤ ਸਿੰਘ, ਜਸਵਿੰਦਰ ਸਿੰਘ, ਭੁਪਿੰਦਰਪਾਲ ਸਿੰਘ ਪੱਪੂ ਤਲਵਾੜ, ਰਾਮ ਪਰਾਸ਼ਰ, ਹਰਤੇਗਬੀਰ ਸਿੰਘ ਤੇਗੀ, ਡਾ.ਪਲਵਿੰਦਰਜੀਤ ਸਿੰਘ ਕੰਗ, ਤੇਜਪਾਲ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ ਸੋਢੀ, ਰਮਨਦੀਪ ਸਿੰਘ, ਬੀਬੀ ਰਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਬਲਬੀਰ ਕੌਰ ਕੌਂਸਲਰ, ਬੀਬੀ ਪਰਵਿੰਦਰ ਕੌਰ, ਬੀਬੀ ਕੁਲਦੀਪ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਗੁਰਦੀਪ ਕੌਰ, ਬਨਦੀਪ ਕੌਰ, ਰਜਿੰਦਰ ਕੌਰ, ਵਜੀਰ ਕੌਰ, ਹਰਪ੍ਰੀਤ ਕੌਰ, ਹਰਲੀਨ ਕੌਰ, ਤਜਿੰਦਰ ਕੌਰ, ਜੈਸਮੀਨ ਕੌਰ, ਹਰਸ਼ਨੂਰ ਕੌਰ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।