logo

ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਨੇ ਯੁੱਧ ਨਸ਼ਿਆਂ ਵਿਰੁੱਧ ਵਿਦਿਅਕ ਮੁਕਾਬਲਿਆਂ ਵਿੱਚ ਮੈਡਲ ਜਿੱਤੇ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਨ ਜਨ ਵਿੱਚ ਜਾਗਰੂਕਤਾ ਲਿਆਣ ਸਬੰਧੀ ਸਮਾਨਾ ਬਲਾਕ ਦੇ ਸਕੂਲਾਂ ਵਿੱਚ ਕਵਿਤਾ, ਭਾਸ਼ਨ, ਗਰੁੱਪ ਡਿਸਕਸ਼ਨ, ਪੇਂਟਿੰਗ ਮੁਕਾਬਲੇ ਕਰਵਾਏ ਗਏ ਬੀਐਨਓ ਹੈਡ ਮਾਸਟਰ ਭੂਸ਼ਣ ਕੁਮਾਰ ਜੀ ਦੀ ਦੇਖ ਰੇਖ ਵਿੱਚ ਸਰਕਾਰੀ ਹਾਈ ਸਕੂਲ ਮਵੀ ਕਲਾਂ ਵਿਖੇ ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ ਇਸੇ ਲੜੀ ਦੇ ਤਹਿਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਮਾਣਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਜਿਸ ਵਿੱਚ ਉਹਨਾਂ ਨੇ ਹੇਠ ਲਿਖੀਆਂ ਪੁਜੀਸ਼ਨਾਂ ਹਾਸਿਲ ਕਰਕੇ ਮੈਡਲ 🥇🥇🥇 ਕੀਤੇ ਕਵਿਤਾ ਮੁਕਾਬਲੇ ਵਿੱਚ ਨੇਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਗਰੁੱਪ ਡਿਸਕਸ਼ਨ ਮੁਕਾਬਲੇ ਵਿੱਚ ਜੋਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਪੇਂਟਿੰਗ ਮੁਕਾਬਲੇ ਵਿੱਚ ਸਿਮਰਨ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਮਾਣਾ ਬਲਾਕ ਵਿੱਚ ਪੀਐਮ ਸ਼੍ਰੀ ਕੰਨਿਆ ਸਕੂਲ ਦਾ ਨਾਮ ਰੋਸ਼ਨ ਕੀਤਾ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਹਿਤਅਭਿਲਾਸ਼ੀ ਜੀ, ਸਤਨਾਮ ਜੀ ਮਨਜਿੰਦਰ ਸਿੰਘ ਕਮਲਦੀਪ ਸਿੰਘ ਇਸ਼ੂ ਬੱਬਰ ਮੀਨਾਕਸ਼ੀ ਗਰਗ ਸ਼ਿਵਾਨੀ ਅਮਨਦੀਪ ਮਲਕੀਤ ਸਿੰਘ ਗੁਰਦੀਪ ਸਿੰਘ ਸੁਮਿਤ ਕੁਮਾਰ ਮੁਨੀਸ਼ ਕੁਮਾਰ ਸੀਮਾ ਗੁਪਤਾ ਕੰਨੂ ਪ੍ਰੀਆ ਨੀਨਾ ਬਾਂਸਲ ਜੋਤੀ ਕਿਰਨ ਰੀਟਾ ਰਾਣੀ ਵਨੀਤਾ ਰਾਣੀ ਰੀਚਾ ਗੁਪਤਾ ਪ੍ਰਵੀਨ ਕੁਮਾਰੀ ਆਦਿ ਟੀਚਰ ਵਿਦਿਆਰਥੀਆਂ ਦੀ ਇਨਾਂ ਉਪਲਬਧੀਆਂ ਤੇ ਬਹੁਤ ਖੁਸ਼ ਹੋਏ

115
4018 views