ਮਾਝੇ ਦੀ ਕਮਾਨ ਨਵਨੀਤ ਸਿੰਘ ਰਤੀਆ ਨੂੰ, ਸਰਵਜਨ ਸੇਵਾ ਪਾਰਟੀ ਨੇ ਦਿੱਤੀ ਵੱਡੀ ਜਿੰਮੇਵਾਰੀ
ਮਾਝੇ ਦੀ ਕਮਾਨ ਨਵਨੀਤ ਸਿੰਘ ਰਤੀਆ ਨੂੰ, ਸਰਵਜਨ ਸੇਵਾ ਪਾਰਟੀ ਨੇ ਦਿੱਤੀ ਵੱਡੀ ਜਿੰਮੇਵਾਰੀਜਗਰਾਓਂ (ਸੇਵਕ ਧਾਲੀਵਾਲ) – ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਚੋਣੀ ਗਤੀਵਿਧੀਆਂ ਤੇਜ਼ ਕਰ ਰਹੀਆਂ ਹਨ। ਇਸੇ ਲੜੀ ਦੇ ਤਹਿਤ ਸਰਵਜਨ ਸੇਵਾ ਪਾਰਟੀ ਪੰਜਾਬ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਸਕਣ।ਪਾਰਟੀ ਦੇ ਪੰਜਾਬ ਪ੍ਰਧਾਨ ਗੁਰਸੇਵਕ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੀ ਸੋਸ਼ਲ ਵਰਕਰ ਨਵਨੀਤ ਸਿੰਘ ਰਤੀਆ ਨੂੰ ਮਾਝੇ ਦਾ ਇੰਚਾਰਜ ਬਣਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਨਵਨੀਤ ਸਿੰਘ ਰਤੀਆ ਮਾਝੇ ਇਲਾਕੇ ਨਾਲ ਸੰਬੰਧਿਤ ਹਨ ਅਤੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਬੇਹਤਰ ਤਰੀਕੇ ਨਾਲ ਜਾਣਦੇ ਹਨ। ਇਸੇ ਕਰਕੇ ਮਾਝੇ ਦੇ ਹੀ ਵਿਅਕਤੀ ਨੂੰ ਇਹ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ।ਪਾਰਟੀ ਪ੍ਰਧਾਨ ਨੇ ਭਰੋਸਾ ਜਤਾਇਆ ਕਿ ਨਵਨੀਤ ਸਿੰਘ ਰਤੀਆ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵਿੱਚ ਤਨ, ਮਨ ਨਾਲ ਕੰਮ ਕਰਨਗੇ।