
ਸਭ ਤੋਂ ਵੱਡਾ ਧਨ, ਨਿਰੋਗੀ ਤਨ' (ਪਿਤਾ ਜੀ ਦੀ ਵਿਰਾਸਤ, ਦੇਵੇ ਸੇਵਾ ਦੀ ਤਾਕਤ) ਦੇ ਸੰਕਲਪ ਨਾਲ ਨਮਾਦਾਂ ਦਾ ਤਿੰਨ ਰੋਜ਼ਾ ਮੈਡੀਕਲ ਕੈਂਪ ਸਿਹਤ ਸੁਵਿਧਾਵਾਂ ਦਾ ਮੇਲਾ ਹੋ ਨਿਬੜਿਆ
ਸਮਾਣਾ, 16 ਸਤੰਬਰ
ਨੇੜਲੇ ਪਿੰਡ ਨਮਾਦਾ ਵਿਖੇ ਗੁੱਗਾ ਮਾੜੀ ਮੇਲੇ ਦੌਰਾਨ ਕਾਂਗਰਸ ਦੇ ਨੇਤਾ ਵਿਜੇ ਇੰਦਰ ਸਿੰਗਲਾ ਜੀ ਵੱਲੋਂ ਆਪਣੇ ਪਿਤਾ ਸਵ: ਸੰਤ ਰਾਮ ਸਿੰਗਲਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ 20ਵਾਂ ਮੁਫ਼ਤ ਮੈਡੀਕਲ ਕੈੰਪ ਲਗਾਇਆ ਗਿਆ। ਜਿਸ ਵਿੱਚ ਹਲਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਚ’ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ।
ਕੈਂਪ ਦੇ ਤੀਜੇ ਦਿਨ ਆਏ ਅੰਕੜਿਆਂ ਵਿੱਚ ਸਾਹਮਣੇ ਆਇਆ, ਕਿ 5000 ਦੇ ਕਰੀਬ ਮਰੀਜ਼ ਇਸ ਕੈਂਪ ਚ ਪਹੁੰਚੇ ਅਤੇ ਕੈਂਪ ਦੌਰਾਨ 400 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਵਾਏ ਗਏ। ਇਸ ਤੋਂ ਇਲਾਵਾ 2000 ਦੇ ਕਰੀਬ ਮਰੀਜ਼ਾਂ ਨੂੰ ਅੱਖਾਂ ਲਈ ਐਨਕਾਂ ਵਿਤਰਤ ਕੀਤੀਆਂ ਗਈਆਂ ਅਤੇ ਨਾਲ ਹੀ ਚਮੜੀ ਦੇ ਰੋਗ, ਸ਼ੂਗਰ ਦੀ ਬਿਮਾਰੀ, ਹੱਡੀਆਂ ਅਤੇ ਜੋੜਾਂ ਦੇ ਦਰਦ ਦੀਆਂ 1000 ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ।
ਸਵ. ਸੰਤ ਰਾਮ ਸਿੰਗਲਾ ਜੀ ਦੇ ਆਸ਼ੀਰਵਾਦ ਨਾਲ ਕੈਂਪ ਦੌਰਾਨ ਸਮੁੱਚਾ ਸਿੰਗਲਾ ਪਰਿਵਾਰ ਤਿੰਨੇ ਦਿਨ ਕੈਂਪ ਵਿੱਚ ਮੌਜ਼ੂਦ ਰਿਹਾ ਅਤੇ ਸਮੇਂ ਸਮੇਂ ਤੇ ਲੋੜਵੰਦ ਮਰੀਜ਼ਾਂ ਦੀ ਮੱਦਦ ਕਰਦਾ ਰਿਹਾ। ਵਿਜੈ ਇੰਦਰ ਸਿੰਗਲਾ ਜੀ ਨੇ ਕਿਹਾ ਕਿ ਮੇਰੇ ਪਿਤਾ ਜੀ ਸ਼ੁਰੂ ਤੋਂ ਹੀ ਲੋਕਾਂ ਨੂੰ ਸਿਹਤ ਸੁਵਿਧਾਵਾਂ ਸੇਵਾ ਦੇ ਰੂਪ ਵਿੱਚ ਦੇਣ ਲਈ ਤਤਪਰ ਰਹਿੰਦੇ ਸਨ ਅਤੇ ਇਸੇ ਲੀਕ ਨੂੰ ਅੱਗੇ ਤੋਰਦਿਆਂ ਸਮੂਹ ਸਿੰਗਲਾ ਪਰਿਵਾਰ ਇਸ ਸੇਵਾ ਵਿੱਚ ਲੱਗਿਆ ਹੋਇਆ ਹੈ।
ਇਸ ਦੌਰਾਨ ਵਿਜੈ ਇੰਦਰ ਸਿੰਗਲਾ ਜੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵੀ ਪਿਤਾ ਜੀ ਦੇ ਜੀਵਨ ਤੇ ਉਪਦੇਸ਼ਾਂ ਦੇ ਰਾਹ ਤੇ ਚਲਦਿਆਂ ਸੂਬੇ ਦੇ ਲੋਕਾਂ ਲਈ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦਾ ਯਤਨ ਕਰ ਰਿਹਾ ਹਾਂ। ਜਿਸ ਸਦਕਾ ਹੀ ਪੀ. ਜੀ. ਆਈ. ਘਾਬਦਾਂ ਹੋਂਦ ਵਿੱਚ ਆਈ ਜਿੱਥੋਂ ਅੱਜ ਵੱਡੀ ਗਿਣਤੀ ਚ’ ਲੋਕ ਲਾਭ ਲੈ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਹੁੰਦਿਆਂ ਵੀ ਸੰਗਰੂਰ ਵਿੱਚ ਕੈਂਸਰ ਹਸਪਤਾਲ ਦਾ ਨਿਰਮਾਣ ਕਰਵਾਇਆ ਅਤੇ ਮੈਨੂੰ ਤਸੱਲੀ ਹੈ ਕਿ ਦੂਜੇ ਰਾਜਾਂ ਵਿੱਚੋਂ ਵੀ ਇਸ ਭਿਆਨਕ ਬਿਮਾਰੀ ਨਾਲ ਲੜਣ ਵਾਲੇ ਮਰੀਜ਼ਾਂ ਦਾ ਸਮੁੱਚਾ ਇਲਾਜ ਸੰਗਰੂਰ ਵਿਖੇ ਤਸੱਲੀ ਬਖਸ਼ ਹੋ ਰਿਹਾ ਹੈ।
ਆਖਿਰ ਵਿੱਚ ਉਹਨਾਂ ਕਿਹਾ ਕਿ ਸਮੂਹ ਸਿੰਗਲਾ ਪਰਿਵਾਰ ਇਸ ਸੇਵਾ ਪ੍ਰਤੀ ਭਗਤੀ ਨੂੰ ਸਮਰਪਿਤ ਹੈ। ਅਸੀਂ ਪੀਰਾਂ ਤੋਂ ਇਸ ਸੇਵਾ, ਸਮਰਪਨ ਅਤੇ ਸ਼ਰਧਾ ਭਾਵਨਾ ਦੀ ਰਹਿਮਤ ਮੰਗਦੇ ਹਾਂ ਤਾਂ ਜੋ ਇਹ ਕੈਂਪ ਹਰ ਸਾਲ ਇਸੇ ਤਰ੍ਹਾਂ ਜਾਰੀ ਰਹਿਣ ਅਤੇ ਅਸੀਂ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਰਹੀਏ।