logo

ਮਿਤੀ 16/9/25 ਨੂੰ ਬੀ ਬੀ ਐਮ ਬੀ ਡੈਲੀਵੇਜ ਸਾਂਝਾ ਫਰੰਟ ਮੋਰਚੇ ਦੇ ਨੰਗਲ ਡੈਮ ਡਵੀਜਨ ਦੇ ਡੈਲੀਵੇਜ ਕਿਰਤੀਆਂ ਦੀ ਮਿਟਿੰਗ ਦੇਰ ਸ਼ਾਮ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਕਿਤੀ ਗਈ

1÷ਬੀ ਬੀ ਐਮ ਬੀ ਵਿਭਾਗ ਵਿਚ ਦਰਜਾ ਚਾਰ ਦਿਆਂ ਖਾਲੀ ਪਈਆਂ ਪੋਸਟਾਂ ਅਧੀਨ ਲਿਆ ਕੇ ਪੱਕਿਆ ਕਿਤਾ ਜਾਵੇ
2÷ਠੇਕੇਦਾਰੀ ਸਿਸਟਮ ਬੰਦ ਕਿਤਾ ਜਾਵੇ ਤਾਂ ਜੋ ਡੈਲੀਵੇਜ ਕਿਰਤੀਆਂ ਨੂੰ ਸਾਲਭਰ ਲਗਾਤਾਰ ਕੰਮ ਮਿਲ ਸਕੇ

ਅੱਜ ਮਿਤੀ 16/9/25 ਨੂੰ ਬੀ ਬੀ ਐਮ ਬੀ ਡੈਲੀਵੇਜ ਸਾਂਝਾ ਫਰੰਟ ਮੋਰਚੇ ਦੇ ਨੰਗਲ ਡੈਮ ਡਵੀਜਨ ਦੇ ਡੈਲੀਵੇਜ ਕਿਰਤੀਆਂ ਦੀ ਮਿਟਿੰਗ ਦੇਰ ਸ਼ਾਮ ਪ੍ਰਧਾਨ ਰਾਜਵੀਰ ਸਿੰਘ ਦੀ ਅਗਵਾਈ ਹੇਠ ਭਰਤਗੜ੍ਹ ਵਿਖ਼ੇ ਕਿਤੀ ਗਈ ਜਿਸ ਵਿਚ ਯੂਨੀਅਨ ਆਗੂਆਂ ਅਤੇ ਕਿਰਤੀਆਂ ਨੇ ਹਿੱਸਾ ਲਿਆ ਮਿਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਬੀ ਬੀ ਐਮ ਬੀ ਵਿਭਾਗ ਵਿਚ ਅਨੇਕਾਂ ਪੋਸਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਵੀ ਡੈਲੀਵੇਜ ਕਿਰਤੀਆਂ ਨੂੰ ਪੱਕਿਆ ਨਹੀਂ ਕਿਤਾ ਜਾ ਰਿਹਾ ਅਤੇ ਨਾ ਹੀ ਲਗਾਤਰ ਕੰਮ ਦਿਤਾ ਜਾ ਰਿਹਾ ਜਿਸ ਕਰਕੇ ਡੈਲੀਵੇਜ ਕਿਰਤੀਆਂ ਵਲੋਂ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਬਚਿਆਂ ਨੂੰ ਪੜ੍ਹਾਉਣ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਉਂ ਜਿਉਂ ਨਹਿਰ ਪੁਰਾਣੀ ਹੁੰਦੀ ਜਾ ਰਹੀ ਉਸ ਦੇ ਹਲਾਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਜਿਸ ਦੀ ਸਾਂਭ ਸੰਭਾਲ ਨੂੰ ਵਰਕਰਾਂ ਦੀ ਲੋੜ ਹੈ ਪਰ ਨਹਿਰ ਤੈ ਪੱਕੇ ਮੁਲਾਜਮ ਨਾ ਦੇ ਬਰਾਬਰ ਹਨ ਜਿਸ ਕਰਕੇ ਇਸ ਸਾਲ ਨਹਿਰ ਨੂੰ ਬਹੁਤ ਜਗਾ ਤੇ ਪਾੜ ਪੈ ਗਿਆ ਹੈ ਇਸ ਲਈ ਬੀ ਬੀ ਐਮ ਬੀ ਵਿਭਾਗ ਨੂੰ ਚਾਹੀਦਾ ਹੈ ਕੇ ਜਿਨੇ ਵੀ ਡੈਲੀਵੇਜ ਕਿਰਤੀ ਵਿਭਾਗ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਪੱਕੇ ਕਿਤਾ ਜਾਵੇ ਤਾਂ ਜੋ ਨਹਿਰ ਦੀ ਸਾਂਭ ਸੰਭਾਲ ਹੋ ਸਕੇ ਤੈ ਨਹਿਰ ਦੇ ਖਸਤਾ ਹਲਾਤ ਹੋਏ ਪਏ ਹਨ ਉਹ ਵੀ ਸੁਧਰਨਗੇ ਅਤੇ ਡੈਲੀਵੇਜ ਕਿਰਤੀਆਂ ਨੂੰ ਸਾਲ ਭਰ ਲਗਾਤਾਰ ਰੁਜਗਾਰ ਮਿਲ ਸਕੇਗਾ ਜੇ ਕਰ ਡੈਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਤੋਂ ਕੱਢਿਆ ਜਾਂਦਾ ਹੈ ਤਾਂ ਮਜਬੂਰਨ ਬੀ ਬੀ ਐਮ ਬੀ ਡੈਲੀਵੇਜ ਸਾਂਝਾ ਫਰੰਟ ਮੋਰਚੇ ਵਲੋਂ ਸੰਗਰਸ਼ ਨੂੰ ਤੇਜ ਕਰਨਾ ਪਉਗਾ ਜਿਸ ਦੀ ਜਿੰਮੇਵਾਰੀ ਬੀ ਬੀ ਐਮ ਬੀ ਮੰਨੇਜਮੈਂਟ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ
ਮੌਜੂਦ ਮੈਂਬਰ ਜੇ ਪ੍ਰਕਾਸ਼ ਮੋਰਿਆ, ਰਮਨ,ਹਰਜਿੰਦਰ, ਗੁਰਜਿੰਦਰ, ਦਰਸ਼ਨ, ਦਲੀਪ, ਦੀਪਕ, ਗੁਰਚਰਨ, ਜਸਵਿੰਦਰ, ਹੁਕਮਚੰਦ,ਬਲਕਾਰ, ਗੁਰਨਾਮ, ਕਰਮ ਸਿੰਘ ਆਦਿ ਹਾਜਿਰ ਸਨ

90
3051 views