logo

ਆਪ' ਸਰਕਾਰ ਜ਼ਮੀਨੀ ਪੱਧਰ ਤੋਂ ਗਾਇਬ, ਹੜ੍ਹ ਪੀੜਤਾਂ ਨਾਲ ਸਿਰਫ਼ ਖੋਖਲੇ ਵਾਅਦੇ - ਬ੍ਰਹਮਪੁਰਾ

'
ਖਡੂਰ ਸਾਹਿਬ ( ਡਾਕਟਰ ਬੁੱਗਾ ) , 27 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ-ਪੀੜਤਾਂ ਦੇ ਨਾਲ ਖੜ੍ਹਨ ਦੀ ਬਜਾਏ ਸਿਰਫ਼ ਖੋਖਲੇ ਐਲਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਸਰਕਾਰ ਦਾ ਕੋਈ ਨੁਮਾਇੰਦਾ ਲੋਕਾਂ ਦੇ ਦੁੱਖ-ਦਰਦ ਵਿੱਚ ਸਾਂਝ ਪਾਉਣ ਨਹੀਂ ਪਹੁੰਚਿਆ, ਉੱਥੇ ਉਹ ਖੁਦ ਹਲਕਾ ਖਡੂਰ ਸਾਹਿਬ ਦੇ ਪਿੰਡ ਘੜਕਾ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇ ਰਹੇ ਹਨ।

ਪਿੰਡ ਵਿੱਚ ਹੜ੍ਹ ਕਾਰਨ ਰੁੜ੍ਹੇ ਪਲਟੂਨ ਪੁਲ ਨੂੰ ਦੁਬਾਰਾ ਬਣਾਉਣ ਲਈ ਪਿੰਡ ਵਾਸੀਆਂ ਦੇ ਜਤਨਾਂ ਦੀ ਉਹਨਾਂ ਨੇ ਖੂਬ ਸਰਾਹਨਾ ਕੀਤੀ। ਬ੍ਰਹਮਪੁਰਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਹੌਂਸਲੇ ਅਤੇ ਇਕੱਠ ਨੂੰ ਸਲਾਮ ਹੈ ਜੋ ਬਿਨਾਂ ਸਰਕਾਰੀ ਮਦਦ ਦੇ ਆਪਣਾ ਪੁਲ ਖ਼ੁਦ ਤਿਆਰ ਕਰ ਰਹੇ ਹਨ। ਇਸ ਮੌਕੇ 'ਤੇ ਉਹਨਾਂ ਨੇ ਮਸ਼ੀਨਰੀ ਲਈ ਡੀਜ਼ਲ ਦੀ ਵੱਡੀ ਲੋੜ ਦੇਖਦਿਆਂ ਆਪਣੇ ਨਿੱਜੀ ਕੋਲੋਂ 35 ਹਜ਼ਾਰ ਰੁਪਏ ਨਗਦ ਦੋ ਡਰੰਮ ਡੀਜ਼ਲ ਖਰੀਦਣ ਲਈ ਭੇਟ ਕੀਤੇ।

ਬ੍ਰਹਮਪੁਰਾ ਨੇ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਸੇਵਾ ਕਰਨ ਦਾ ਹੈ। “ਅਸੀਂ ਸਰਕਾਰ ਵਾਂਗ ਖਾਲੀ ਦਾਵੇ ਨਹੀਂ ਕਰਦੇ, ਸਗੋਂ ਲੋੜ ਦੇ ਵੇਲੇ ਲੋਕਾਂ ਨਾਲ ਖੜ੍ਹਦੇ ਹਾਂ,” ਉਹਨਾਂ ਨੇ ਸਪਸ਼ਟ ਕੀਤਾ।

ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਮੁਤਾਬਕ ਹਰ ਪੀੜਤ ਕਿਸਾਨ ਨੂੰ ਕਣਕ ਦੀ ਬਿਜਾਈ ਲਈ ਉੱਚ ਕੁਆਲਿਟੀ ਦਾ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪਾਰਟੀ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ।

96
4177 views