
ਜ਼ੋਨਲ ਮੁਕਾਬਲਿਆਂ 'ਚ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਸ੍ਰੀ ਗੋਇੰਦਵਾਲ ਸਾਹਿਬ, 27 ਸਤੰਬਰ (ਡਾਕਟਰ ਬੁੱਗਾ)- ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਜ਼ੋਨਲ ਮੁਕਾਬਲਿਆਂ 'ਚ ਮੈਡਲ ਹਾਸਲ ਕਰ ਕੇ ਇਲਾਕੇ ਦੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪਰਵੀਨ ਕੌਰ ਨੇ ਦੱਸਿਆ ਕਿ ਜ਼ੋਨ ਸ੍ਰੀ ਗੋਇੰਦਵਾਲ ਸਾਹਿਬ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਤਿਹਾਬਾਦਦੀ ਗਰਾਊਂਡ ਵਿਚ ਕਰਵਾਈਆਂ ਗਈਆਂ । ਜ਼ੋਨ ਕਨਵੀਨਰ ਗੁਰਿੰਦਰ ਸਿੰਘ ਦੀ ਰਹਿਨੁਮਾਈ 'ਚ ਇਹ ਖੇਡਾਂ ਤਿੰਨ ਦਿਨ ਚੱਲੀਆਂ।
ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਇਨ੍ਹਾਂ ਜ਼ੋਨਲ ਖੇਡਾਂ ਵਿਚ ਭਰਪੂਰ ਸ਼ਮੂਲੀਅਤ ਕੀਤੀ ਅਤੇ ਕੁਲ 49 ਮੈਡਲ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ । ਲੜਕੀਆਂ ਦੇ ਅੰਡਰ-14 ਦੇ ਮੁਕਾਬਲਿਆਂ ਵਿਚ ਹੁਸਨਪ੍ਰੀਤ ਕੌਰ ਨੇ 400 ਮੀਟਰ ਵਿਚ ਪਹਿਲਾਂ 200 ਮੀਟਰ ਵਿਚ ਦੂਸਰਾ ਹਰਲੀਨ ਕੌਰ 600 ਮੀਟਰ ਵਿਚ ਪਹਿਲਾਂ 400 ਮੀਟਰ ਵਿਚ ਦੂਸਰਾ ਸਿਮਰਨ 600 ਮੀਟਰ ਵਿਚ ਦੂਸਰਾ ਸ਼ਗਨਪ੍ਰੀਤ ਕੌਰ 200 ਮੀਟਰ ਵਿਚ ਤੀਸਰਾ ਜੈਸਮੀਨ ਕੌਰ ਨੇ ਲੰਬੀ ਛਾਲ ਵਿਚ ਤੀਜਾ ਅਤੇ ਹਰਪ੍ਰੀਤ ਕੌਰ ਨੇ ਲੰਬੀ ਛਾਲ ਵਿਚ ਦੂਸਰਾ ਸਥਾਨ ਹਾਸਲ ਕੀਤਾ ।
ਲੜਕੀਆਂ ਦੇ ਅੰਡਰ-17 ਦੇ ਮੁਕਾਬਲਿਆਂ ਵਿਚ ਸਿਮਰਨ ਕੌਰ ਨੇ 100 ਮੀਟਰ ਵਿਚ ਦੂਜਾ ਅਤੇ 200 ਮੀਟਰ ਵਿਚ ਤੀਸਰਾ, ਮਨਰੀਤ ਕੌਰ ਨੇ 400 ਮੀਟਰ ਵਿਚ ਪਹਿਲਾਂ, ਏਕਮਜੋਤ ਕੌਰ ਨੇ 1500 ਮੀਟਰ ਵਿਚ ਤੀਜਾ, ਹਰਮਨਜੀਤ ਕੌਰ ਨੇ 400 ਮੀਟਰ ਵਿਚ ਦੂਜਾ ਅਤੇ 800 ਮੀਟਰ ਵਿਚ ਪਹਿਲਾ, ਅਰਪਨਦੀਪ ਕੌਰ ਨੇ ਸ਼ਾਰਟ ਪੁੱਟ ਵਿਚ ਪਹਿਲਾ ਡਿਸਕਸ ਥਰੋਅ ਵਿਚ ਪਹਿਲਾ ਅਤੇ ਜੈਵਲਨ ਥਰੋਅ ਵਿਚ ਤੀਸਰਾ, ਸ਼ਗਨਦੀਪ ਕੌਰ ਨੇ 3000 ਮੀਟਰ ਵਿਚ ਤੀਸਰਾ ਅਤੇ ਅੰਮ੍ਰਿਤਜੀਤ ਕੌਰ ਨੇ 3000 ਮੀਟਰ ਵਿਚ ਦੂਸਰਾ ਤੇ 1500 ਮੀਟਰ ਵਿਚ ਪਹਿਲਾ ਸਥਾਨ ਹਾਸਲ ਕੀਤਾ ।
ਅੰਡਰ-19 ਦੇ ਮੁਕਾਬਲਿਆਂ ਵਿਚ ਸ਼ਗਨ ਨੇ 3000 ਮੀਟਰ ਵਿਚ ਪਹਿਲਾ, 1500 ਮੀਟਰ ਵਿਚ ਪਹਿਲਾ, ਸਲੋਨੀ ਕੁਮਾਰੀ ਨੇ 1500 ਮੀਟਰ ਵਿਚ ਤੀਸਰਾ ਅਤੇ ਲੰਬੀ ਛਾਲ ਵਿਚ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਇੰਚਾਰਜ ਪ੍ਰਿੰਸੀਪਲ ਮੈਡਮ ਸ੍ਰੀਮਤੀ ਪਰਵੀਨ ਕੌਰ ਅਤੇ ਸਟਾਫ਼
ਵੀ ਤੀਸਰਾ, ਹਰਮਨਪ੍ਰੀਤ ਕੌਰ ਨੇ 100 ਮੀਟਰ ਵਿਚ ਤੀਸਰਾ ਸਥਾਨ ਹਾਸਿਲ ਕੀਤਾ।
ਸਕੂਲ ਦੇ ਲੜਕਿਆਂ ਨੇ ਵੀ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਅੰਡਰ-14 ਮੁਕਾਬਲਿਆਂ ਵਿਚ ਵਿਸ਼ਵਦੀਪ ਸਿੰਘ ਨੇ ਸ਼ਾਰਟਪੁੱਟ ਵਿਚ ਦੂਸਰਾ ਅਤੇ ਡਿਸਕਸ ਥਰੋਅ ਵਿਚ ਪਹਿਲਾ ਸਥਾਨ, ਗਗਨਦੀਪ ਨੇ 600 ਮੀਟਰ ਵਿਚ ਦੂਸਰਾ ਤੇ 400 ਮੀਟਰ ਵਿਚ ਵੀ ਦੁਸਰਾ ਸਥਾਨ ਹਾਸਲ ਕੀਤਾ ।
ਅੰਡਰ-17 ਦੇ ਮੁਕਾਬਲਿਆਂ ਵਿਚ ਸੁਖਬੀਰ ਨੇ 3000 ਮੀਟਰ ਵਿਚ ਪਹਿਲਾ, ਰੋਬਨਜੀਤ ਸਿੰਘ ਨੇ 1500 ਮੀਟਰ ਵਿਚ ਪਹਿਲਾ ਤੇ ਲੰਬੀ ਛਾਲ ਵਿਚ ਵੀ ਪਹਿਲਾ, ਸੁਖਜਿੰਦਰ ਸਿੰਘ ਨੇ 800 ਮੀਟਰ ਵਿਚ ਦੂਜਾ ਤੇ 3000 ਮੀਟਰ ਵਿਚ ਵੀ ਦੂਜਾ, ਹਰਸ਼ਦੀਪ ਸਿੰਘ ਨੇ 600 ਮੀਟਰ ਵਿਚ ਦੂਜਾ ਅਤੇ 400 ਮੀਟਰ ਵਿਚ ਵੀ ਦੂਜਾ ਸਥਾਨ ਹਾਸਲ ਕੀਤਾ।
ਅੰਡਰ-19 ਮੁਕਾਬਲਿਆਂ ਵਿਚ ਸਾਹਿਲ ਨੇ 3000 ਮੀਟਰ ਵਿਚ ਪਹਿਲਾ,1500 ਮੀਟਰ ਵਿਚ ਦੂਸਰਾ, ਸੰਨੀ ਨੇ 800 ਮੀਟਰ ਵਿਚ ਦੂਜਾ ਅਤੇ 1500 ਮੀਟਰ ਵਿਚ ਪਹਿਲਾ, ਕਰਨ ਨੇ 400 ਮੀਟਰ ਵਿਚ ਪਹਿਲਾ ਤੇ 800 ਮੀਟਰ ਵਿਚ
ਵੀ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਮਰਜੀਤ ਨੇ ਜੈਵਲਿਨ ਥਰੋਅ ਵਿਚ ਦੂਸਰਾ ਸਥਾਨ ਹਾਸਿਲ ਕੀਤਾ।
ਮੈਡਮ ਪ੍ਰਿੰਸੀਪਲ ਪਰਵੀਨ ਕੌਰ ਨੇ ਇਨ੍ਹਾਂ ਪ੍ਰਾਪਤੀਆਂ 'ਤੇ ਖੁਸ਼ੀ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਕਿ ਨਾਂ ਸਿਰਫ ਆਪਣਾ ਸਗੋਂ ਸਕੂਲ ਅਤੇ ਇਲਾਕੇ ਦਾ ਨਾਂ ਵੀ ਚਮਕਾਇਆ ਹੈ। ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਸਾਡੇ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਹੀ ਖੇਡਾਂ ਅਤੇ ਪੜ੍ਹਾਈ ਦੇ ਮੁਕਾਬਲਿਆਂ ਵਿਚ ਮੱਲਾਂ ਮਾਰਦੇ ਰਹਿਣਗੇ ।
ਇਨ੍ਹਾਂ ਬੱਚਿਆਂ ਦੀ ਤਿਆਰੀ ਸ਼ਰਨਕਮਲਜੀਤ ਸਿੰਘ ਜੀ ਪੀ.ਟੀ.ਆਈ. ਅਤੇ ਮੈਡਮ ਪੁਸ਼ਪਿੰਦਰ ਕੌਰ ਜੀ ਪੀ.ਟੀ.ਆਈ. ਨੇ ਕਰਵਾਈ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਦਾ ਵੀ ਇਨ੍ਹਾਂ ਖਿਡਾਰੀਆਂ ਦੀ ਤਿਆਰੀ ਵਿਚ ਵਡਮੁੱਲਾ ਯੋਗਦਾਨ ਸੀ। ਉਨ੍ਹਾਂ ਦਾ ਸਾਥ ਸਰਦਾਰ ਮੰਗਾ ਸਿੰਘ ਅਤੇ ਸਰਦਾਰ ਪ੍ਰਗਟ ਸਿੰਘ ਨੇ ਵੀ ਦਿੱਤਾ। ਇਨ੍ਹਾਂ ਜ਼ੋਨਲ ਮੁਕਾਬਲਿਆਂ ਵਿਚ ਪਹਿਲੇ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਹੁਣ ਜ਼ਿਲਾ ਪੱਧਰ ਤੇ ਜ਼ੋਨ ਖਡੂਰ ਸਾਹਿਬ ਦੀ ਨੁਮਾਇੰਦਗੀ ਕਰਨਗੇ ।