logo

ਅੰਮ੍ਰਿਤਸਰ ਵਿੱਚ ਕਮਿਸ਼ਨਰੇਟ ਪੁਲਿਸ ਦੇ 9 ਕਰਮਚਾਰੀ ਸੇਵਾਮੁਕਤ, ਇਮਾਨਦਾਰੀ ਨਾਲ ਸੇਵਾ ਨਿਭਾਉਣ ਲਈ ਸਨਮਾਨਿਤ

ਅੰਮ੍ਰਿਤਸਰ, 30 ਸਤੰਬਰ 2025 (ਅਭਿਨੰਦਨ ਸਿੰਘ)

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ 09 ਪੁਲਿਸ ਕਰਮਚਾਰੀ ਆਪਣੀ ਲੰਬੀ ਅਤੇ ਸਮਰਪਿਤ ਸੇਵਾ ਪੂਰੀ ਕਰਨ ਤੋਂ ਬਾਅਦ ਅੱਜ ਸੇਵਾਮੁਕਤ ਹੋ ਗਏ। ਇਸ ਮੌਕੇ ‘ਤੇ ਸੀਨੀਅਰ ਅਧਿਕਾਰੀਆਂ ਵੱਲੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੁਲਿਸ ਵਿਭਾਗ ਵਿੱਚ ਆਪਣੀ ਡਿਉਟੀ ਇਮਾਨਦਾਰੀ, ਨਿਭੇੜ ਅਤੇ ਤਨਦੇਹੀ ਨਾਲ ਪੂਰੀ ਕਰਨ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਸੀਨੀਅਰ ਅਫਸਰਾਂ ਨੇ ਕਿਹਾ ਕਿ ਇਹ ਪੁਲਿਸ ਕਰਮਚਾਰੀ ਆਪਣੀ ਡਿਉਟੀ ਦੌਰਾਨ ਹਮੇਸ਼ਾਂ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਵਿਭਾਗ ਦੀ ਇੱਜ਼ਤ ਵਧਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਸੇਵਾਮੁਕਤ ਹੋ ਰਹੇ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਪਰਿਵਾਰ ਵੱਲੋਂ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀਆਂ ਭਵਿੱਖੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

3
265 views