ਥਾਣਾ ਏਅਰਪੋਰਟ ਦੇ ਮੁੱਖ ਅਧਿਕਾਰੀ ਨੂੰ ਡਿਊਟੀ ਪ੍ਰਤੀ ਸਮਰਪਣ ਲਈ DGP ਡਿਸਕ ਨਾਲ ਸਨਮਾਨਿਤ
ਅੰਮ੍ਰਿਤਸਰ, 30 ਸਤੰਬਰ 2025 (ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਏਅਰਪੋਰਟ ਦੇ ਮੁੱਖ ਅਫਸਰ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਉਨ੍ਹਾਂ ਦਾ ਮਨੋਬਲ ਵਧਾਉਂਦੇ ਹੋਏ ਉਨ੍ਹਾਂ ਨੂੰ DGP ਡਿਸਕ ਨਾਲ ਨਿਵਾਜਿਆ ਗਿਆ।
ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਥਾਣਾ ਏਅਰਪੋਰਟ ਦੇ ਮੁੱਖ ਅਧਿਕਾਰੀ ਦੀ ਸ਼ਾਨਦਾਰ ਸੇਵਾ ਦੀ ਪ੍ਰਸ਼ੰਸਾ ਹੈ, ਸਗੋਂ ਹੋਰ ਪੁਲਿਸ ਕਰਮਚਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਮਾਨਦਾਰੀ, ਨਿਭੇੜ ਅਤੇ ਸਮਰਪਣ ਨਾਲ ਕੀਤੀ ਸੇਵਾ ਹਮੇਸ਼ਾਂ ਮਾਣ ਜੋਗ ਹੁੰਦੀ ਹੈ।