logo

ਸੈਂਟਰ ਬਹਿਰਾਮਪੁਰ ਦੀਆਂ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਸਮਾਪਤ ਜੇਤੂਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ

ਗੁਰਦਾਸਪੁਰ 01ਅਕਤੂਬਰ 2025
ਬੌਧਿਕ ਵਿਕਾਸ ਵਾਸਤੇ ਜਿੱਥੇ ਪੜ੍ਹਨਾ ਜਰੂਰੀ ਹੈ ਉਥੇ ਸਰੀਰ ਦੇ ਸਰਬਪੱਖੀ ਵਿਕਾਸ ਲਈ ਖੇਡਣਾ ਵੀ ਬਹੁਤ ਜਰੂਰੀ ਹੈ ਜਿਸ ਦੇ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਖੇਡੋ ਪੰਜਾਬ ਮੁਹਿੰਮ ਚਲਾਈ ਹੋਈ ਹੈ l ਖੇਡੋ ਪੰਜਾਬ ਮੁਹਿੰਮ ਦੇ ਤਹਿਤ ਬਲਾਕਾਂ ਵਿੱਚ ਬਲਾਕ ਸਪੋਰਟਸ ਅਫਸਰ ਲਗਾਏ ਹੋਏ ਹਨ ਜਿਹੜੇ ਸਮੇਂ ਸਮੇਂ ਤੇ ਜਾ ਕੇ ਸਕੂਲਾਂ ਦੇ ਖਿਡਾਰੀ ਬੱਚਿਆਂ ਨੂੰ ਅਗਵਾਈ ਦਿੰਦੇ ਹਨ , ਬੀਤੇ ਕੱਲ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਸੈਂਟਰ ਬਹਿਰਾਮਪੁਰ ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ ਦੇ ਖੇਡ ਦੇ ਮੈਦਾਨ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਸੈਂਟਰ ਦੇ ਛੇ ਸਕੂਲਾਂ ਦੇ ਖਿਡਾਰੀ ਬੱਚਿਆਂ ਨੇ ਭਾਗ ਲਿਆ ਇਹ ਖੇਡਾਂ ਬੀਤੇ ਕੱਲ ਸਮਾਪਤ ਹੋ ਗਈਆਂ ਜਿਸ ਵਿੱਚ ਅਥਲੈਟਿਕਸ ਤੋਂ ਇਲਾਵਾ ਕਬੱਡੀ, ਖੋ ਖੋ, ਕੁਸ਼ਤੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ ਅੰਤਿਮ ਨਤੀਜੇ ਇਸ ਪ੍ਰਕਾਰ ਹਨ
ਐਥਲੈਟਿਕਸ ਮੁਕਾਬਲੇ 100 ਮੀਟਰ ਮੁੰਡੇ ਅਤੇ ਕੁੜੀਆਂ ਵਿੱਚ ਕ੍ਰਮਵਾਰ ਜਤਿਨ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਅਤੇ ਅਲੀਸ਼ਾ ਸਰਕਾਰੀ ਪ੍ਰਾਇਮਰੀ ਮਜੀਠੀ ਪਹਿਲੇ ਸਥਾਨ ਉੱਪਰ ਰਹੇ
200 ਮੀਟਰ ਦੌੜਾਂ ਮੁੰਡੇ ਅਤੇ ਕੁੜੀਆਂ ਵਿੱਚ ਲਕਸ਼ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਪਹਿਲੇ ਅਤੇ ਅਲੀਸ਼ਾ ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ ਲੜਕੀਆਂ ਵਿੱਚੋਂ ਪਹਿਲੇ ਸਥਾਨ ਉੱਪਰ ਰਹੇ ,400 ਮੀਟਰ ਦੌੜ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਦੇ ਆਰਿਫ ਨੇ ਪਹਿਲਾ ਸਥਾਨ, ਲੜਕੀਆਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਦੀ ਅਨੁਸ਼ਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ, 100 ਮੀਟਰ ਰਿਲੇਅ ਦੌੜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਨੇ ਪਹਿਲਾ ਅਤੇ ਸਰਕਾਰੀ ਸਕੂਲ ਪਸਿਆਲ ਨੇ ਦੂਜਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ 200 ਮੀਟਰ ਰਿਲੇਅ ਦੌੜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਸਿਆਲ ਦੀਆਂ ਲੜਕੀਆਂ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਦੀਆਂ ਲੜਕੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ ਲੰਬੀ ਛਾਲ ਮੁੰਡੇ ਵਿੱਚੋਂ ਹਰਮੀਤ ਸਿੰਘ ਸਰਕਾਰੀ ਪ੍ਰਾਈਮ ਸਕੂਲ ਬਾਲਾ ਪਿੰਡੀ ਨੇ ਬਾਜ਼ੀ ਮਾਰੀ l ਕੁੜੀਆਂ ਦੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਦੀ ਅਨੁਸ਼ਕਾ ਨੇ ਪਹਿਲਾ ਸਥਾਨ ਹਾਸਿਲ ਕੀਤਾl ਗੋਲਾ ਸੁੱਟਣ ਮੁਕਾਬਲਾ ਵਿੱਚ ਮੁੰਡਿਆਂ ਦੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਦੇ ਆਰਿਫ ਅਤੇ ਕੁੜੀਆਂ ਦੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ ਦੀ ਅਲੀਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ l ਮੁੱਖ ਖੇਡਾਂ ਖੋ-ਖੋ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਲਾ ਪਿੰਡੀ ਨੇ ਪਹਿਲਾ ਅਤੇ ਬਹਿਰਾਮਪੁਰ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾl ਕੁਸ਼ਤੀ 25 ਕਿਲੋ ਭਾਰ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਲਾਪਿੰਡੀ ਦੇ ਹਰਜੀਤ ਜੇਤੂ ਘੋਸ਼ਿਤ ਹੋਇਆ l 28 ਕਿਲੋ ਭਾਰ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਦੇ ਆਰਿਫ਼ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਕੁੜੀਆਂ ਦੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਬਾਜੀ ਮਾਰੀ ਜੇਤੂਆਂ ਨੂੰ ਇਨਾਮ ਅਤੇ ਮੈਡਲ ਵੰਡ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਸ਼ਸ਼ੀ,ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ,ਹੈਡ ਟੀਚਰ ਜਸਪਾਲ ਸਿੰਘ,ਵਿਕਰਮਦੀਪ ਸਿੰਘ, ਸੁਖਬੀਰ ਸਿੰਘ,ਮੋਨਿਕਾ ਚਲੋਤਰਾ,ਰਿਤੂ ਸੁਖਦੇਵ ਆਦਿ ਹਾਜ਼ਰ ਸਨ

38
681 views