logo

ਹੜ੍ਹ ਤੋਂ ਬਾਅਦ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕੀਤਾ

ਗੁਰਦਾਸਪੁਰ 03ਅਕਤੂਬਰ 2025
ਮਾਝਾ ਖ਼ੇਤਰ ਵਿੱਚ ਲੋਕ ਅਜੇ ਹੜ੍ਹ ਤੌ ਉਭਰਨੇ ਸ਼ੁਰੂ ਨਹੀਂ ਹੋਏ ਕਿ ਡੇਂਗੂ ਨਾਂ ਦੀ ਨਵੀਂ ਆਫ਼ਤ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ l ਪਿੰਡ ਚਗੁਵਾਲ ਵਿੱਚ ਡੇਂਗੂ ਦਾ ਕੇਸ ਮਿਲਣ ਉਪਰੰਤ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਆ ਕੇ ਜਾਗਰੁਕਤਾ ਮਾਰਚ ਕੱਢ ਕੇ ਲੋਕਾਂ ਅਤੇ ਸਕੂਲ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ
ਐਸ ਐਮ ਓ ਨੇ ਗੱਲਬਾਤ ਦੌਰਾਨ ਦੱਸਿਆ ਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਲੱਤਾਂ ਨੂੰ ਕਟਦਾ ਹੈ,ਇਸ ਦੇ ਹੋਣ ਤੇ ਬਹੁਤ ਤੇਜ ਸਿਰ ਦਰਦ ਤੇ ਬੁਖਾਰ ਹੋ ਜਾਂਦਾ ਹੈl ਡੇਂਗੂ ਵਾਲੇ ਵਿਅਕਤੀ ਦੇ ਸੈੱਲ ਤੇਜ਼ੀ ਨਾਲ ਘਟਦੇ ਹਨ l ਇਸ ਸਮੇਂ ਦੌਰਾਨ ਸੰਤੁਲਤ ਭੋਜਨ ਲੈਣਾ ਚਾਹੀਦਾ ਹੈ l ਉਹਨਾਂ ਲੋਕਾਂ ਨੂੰ ਕਿਹਾ ਕਿ ਘਰਾਂ ਵਿੱਚ ਖ਼ਾਲੀ ਪਏ ਬਰਤਨ ਵਿੱਚ ਪਾਣੀ ਨਾ ਰੱਖੋ, ਕੂਲਰਾਂ ਵਿੱਚੋ ਪਾਣੀ ਬਾਹਰ ਕੱਢ ਦੇਣਾ ਚਾਹੀਦਾ ਹੈ l ਇਸ ਮੌਕੇ ਹੈਲਥ ਟੀਮ ਤੋਂ ਇਲਾਵਾ ਹੈਡ ਟੀਚਰ ਰਵਿੰਦਰ ਕੌਰ ਅਤੇ ਸਕੂਲ ਅਧਿਆਪਕਾ ਰੁਪਿੰਦਰ ਕੌਰ ਹਾਜ਼ਰ ਸੀ l

6
157 views