logo

ਲਾਇਨਜ਼ ਕਲੱਬ ਫਰੀਦਕੋਟ ਨੇ ਫਰੂਟ ਵੰਡ ਕੇ ਮਨਾਇਆ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ...ਮੋਹਿਤ ਗੁਪਤਾ


ਫਰੀਦਕੋਟ 4 ਅਕਤੂਬਰ (ਨਾਇਬਰਾਜ)

ਬੀਤੇ ਦਿਨੀ ਲਾਇਨਜ਼ ਕਲੱਬ ਫਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ ਦੀ ਰਹਿਨੁਮਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਸਥਾਨਕ ਸਿਵਲ ਹਸਪਤਾਲ ਫਰੀਦਕੋਟ ਵਿਖੇ ਜੱਚਾ ਬੱਚਾ ਵਿਭਾਗ ਵਿਖੇ ਮਰੀਜ਼ਾਂ ਨੂੰ ਫਲ ਫਰੂਟ ਵੰਡ ਕੇ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਜਿੰਨਾ ਵਿੱਚ ਲਾਇਨ ਪ੍ਰਦੁਮਣ ਸਿੰਘ ਖਾਲਸਾ, ਬਿਕਰਮਜੀਤ ਸਿੰਘ ਢਿੱਲੋਂ ਸੈਕਟਰੀ, ਚੰਦਨ ਕੱਕੜ ਖਜਾਨਚੀ,ਗੁਰਚਰਨ ਸਿੰਘ ਗਿੱਲ, ਕੇ.ਪੀ.ਸਿੰਘ ਸਰਾਂ,ਗਿਰੀਸ਼ ਸੁਖੀਜਾ,ਗੁਰਮੇਲ ਜੱਸਲ, ਲੁਕਿੰਦਰ ਸ਼ਰਮਾ, ਹਰਜੀਤ ਸਿੰਘ ਲੈਕਚਰਾਰ,ਐਡਵੋਕੇਟ ਡਾਕਟਰ ਕੇ.ਸੀ.ਗੁਪਤਾ ਅਤੇ ਐਡਵੋਕੇਟ ਸ਼ੁਤੀਸ਼ ਚਾਵਲਾ ਆਦਿ ਮੈਂਬਰ ਹਾਜ਼ਰ ਸਨ। ਇਸ ਅਵਸਰ ਤੇ ਪ੍ਰਦੁਮਣ ਸਿੰਘ ਖਾਲਸਾ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤੇ ਤੇ ਗਾਂਧੀ ਜੈਯੰਤੀ ਤੇ ਸ਼ਾਸ਼ਤਰੀ ਜੀ ਦੇ ਜਨਮ ਦਿਨ ਤੇ ਸਾਰਿਆ ਨੂੰ ਵਧਾਈ ਦਿੱਤੀ ਤੇ ਕਿਹਾ ਇਹਨਾਂ ਮਹਾਨ ਵਿਅਕਤੀਆਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿੰਨਾਂ ਦੀ ਬਦੌਲਤ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਨ ਰਹੇ ਹਾਂ।

0
0 views