logo

ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਦਾ ਤੀਜਾ ਦਿਨ ਸੈਂਟਰ ਮਰਾੜਾ ਦੇ ਨਾਮ

ਗੁਰਦਾਸਪੁਰ 4ਅਕਤੂਬਰ 2025
ਸਿੱਖਿਆ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮੀਟਿੰਗਾਂ ਹੋ ਰਹੀਆਂ ਹਨ ਅੱਜ ਸੈਂਟਰ ਮਰਾੜਾ ਅਧੀਨ ਆਉਂਦੇ ਸਾਰੇ ਸਕੂਲਾਂ ਦੇ ਐਸ ਐਮ ਸੀ ਕਮੇਟੀ ਮੈਂਬਰਾਂ ਦੀ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਝਬਕਰਾ ਵਿਖੇ ਹੋਈ ਜਿਸ ਵਿੱਚ 150 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ ਜਿਸ ਵਿੱਚ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਕੁਮਾਰ ਪਨਿਆੜ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏl ਟ੍ਰੇਨਿੰਗ ਨਿਊਜ਼ ਸੰਬੋਧਨ ਕਰਦਿਆਂ ਹੋਇਆਂ ਬੀਪੀਈਓ ਸਾਹਿਬ ਨੇ ਕਿਹਾ ਕਿ ਤੁਸੀਂ ਖੁਸ਼ ਕਿਸਮਤ ਹੋ ਕਿ ਤੁਹਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਉੱਚ ਸਿੱਖਿਆ ਅਧਿਆਪਕ ਪੜ੍ਹਾ ਰਹੇ ਹਨ ਇਹ ਅਧਿਆਪਕ ਬਹੁਤ ਸਖਤ ਪ੍ਰੀਖਿਆਵਾਂ ਪਾਸ ਕਰਕੇ ਇੱਥੋਂ ਤੱਕ ਪਹੁੰਚੇ ਹੋਏ ਹਨ ਜਿਹੜੇ ਅਧਿਆਪਕ ਪ੍ਰੀਖਿਆਵਾਂ ਪਾਸ ਨਹੀਂ ਕਰ ਸਕਦੇ ਉਹ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਸ੍ਰੀ ਨਰੇਸ਼ ਪਨਿਆਰ ਜੀ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਮੁੱਖ ਫਰਜ ਸਕੂਲ ਦੀ ਬਿਹਤਰੀ ਨੂੰ ਲੈ ਕੇ ਕੰਮ ਕਰਨਾ ਹੈ ਆਓ ਸਾਰੇ ਰਲ ਮਿਲ ਕੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਨੂੰ ਬਦਲੀਏ ਇਸ ਮੌਕੇ ਬਲਾਕ ਰਿਸੋਰਸ ਕੁਆਰਡੀਨੇਟਰ ਮਨਜੀਤ ਸਿੰਘ ਨੇ ਆਏ ਹੋਏ ਕਮੇਟੀ ਮੈਂਬਰਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੀ ਬਣਤਰ ਅਤੇ ਕੰਮ ਕਾਜ ਬਾਰੇ ਵਿਸਥਾਰ ਸਹਿਤ ਦੱਸਿਆ ਟਰੇਨਿੰਗ ਦੇ ਅੰਤ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੋਵਾਂ ਦੀ ਚੇਅਰਮੈਨ ਰਜਨੀ ਬਾਲਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਹੀ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨl ਇਸ ਮੌਕੇ ਪ੍ਰਿੰਸੀਪਲ ਰਜੇਸ ਸੈਣੀ ਪ੍ਰਿੰਸੀਪਲ ਰਮਣ ਸ਼ਰਮਾ ਮਰਾੜਾ ਸਿੱਖਿਆ ਸ਼ਾਸਤਰੀ ਸੁਖਦੇਵ ਰਾਜ, ਸੰਸਾਰ ਸਿੰਘ ਰਾਜੇਸ਼ ਕੁਮਾਰ ਅਤੇ ਜੁਗਲ ਕਿਸ਼ੋਰ ਧਰਮਿੰਦਰ ਸਿੰਘ ਸਰਪੰਚ ਪਿੰਡ ਝਬਕਰਾ ਸੈਂਟਰ ਹੈਡ ਟੀਚਰ ਮਦਨ ਗੋਪਾਲ ਸੈਂਟਰ ਹੈਡ ਟੀਚਰ ਸੋਨੂ ਕੁਮਾਰ, ਅਜੀਬ ਸਿੰਘ ਇੰਚਾਰਜ ਜਗੋਚਕ ਟਾਂਡਾ, ਰਜਨੀ ਪ੍ਰਕਾਸ਼ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਝਬਕਰਾ ਬਲਵਿੰਦਰ ਕੁਮਾਰ, ਹੈਡ ਟੀਚਰ ਕਮਲਦੀਪ ਸਿੰਘ ਜੋਗਰ, ਹੈਡ ਟੀਚਰ ਮੀਨਾ ਦੇਵੀ ਦੋਦਵਾਂ ਆਦਿ ਹਾਜ਼ਰ ਸਨ

173
4033 views