logo

ਕਲਕੱਤਾ ਕਤਲ ਮਾਮਲੇ ’ਤੇ ਸਰਵਜਨ ਸੇਵਾ ਪਾਰਟੀ ਵੱਲੋਂ ਸਖਤ ਨਿਖੇਧੀ — ਵਿਧਾਇਕ ਲਾਭ ਸਿੰਘ ਉਗੋਕੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ

ਕਲਕੱਤਾ ਕਤਲ ਮਾਮਲੇ ’ਤੇ ਸਰਵਜਨ ਸੇਵਾ ਪਾਰਟੀ ਵੱਲੋਂ ਸਖਤ ਨਿਖੇਧੀ — ਵਿਧਾਇਕ ਲਾਭ ਸਿੰਘ ਉਗੋਕੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ
ਜਗਰਾਓਂ (ਸੇਵਕ ਧਾਲੀਵਾਲ) — ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਸੇਵਕ ਸਿੰਘ ਨੇ ਕਲਕੱਤਾ ਖੇਤਰ ਵਿੱਚ ਸੁਖਬਿੰਦਰ ਸਿੰਘ ਦੇ ਕਤਲ ਮਾਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੇ ਮੁੱਖ ਦੋਸ਼ੀ ਜਿੰਦਰ ਗਿੱਲ ਵੱਲੋਂ ਕਤਲ ਕਰਕੇ ਆਪਣੀ ਬਠਿੰਡਾ ਨੰਬਰੀ ਕਾਰ ਰਾਹੀਂ ਫਰਾਰ ਹੋਣ ਦੀ ਘਟਨਾ ਕਾਨੂੰਨ-ਵਿਵਸਥਾ ਪ੍ਰਬੰਧ ’ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੌਕੇ ’ਤੇ ਲੋਕਾਂ ਵੱਲੋਂ ਗੱਡੀ ’ਤੇ ਡੱਲੀਆਂ ਦਾ ਮੀਂਹ ਵਰਸਾਉਣਾ ਲੋਕਾਂ ਦੇ ਗੁੱਸੇ ਦੀ ਨਿਸ਼ਾਨੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਜਨਤਾ ਹੁਣ ਅਪਰਾਧ ਤੇ ਰਾਜਨੀਤਕ ਸੁਰੱਖਿਆ ਦੇ ਗਠਜੋੜ ਤੋਂ ਤੰਗ ਆ ਚੁੱਕੀ ਹੈ।
ਗੁਰਸੇਵਕ ਸਿੰਘ ਨੇ ਮੰਗ ਕੀਤੀ ਹੈ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭੂਮਿਕਾ ਦੀ ਪੂਰੀ ਜਾਂਚ ਕੀਤੀ ਜਾਵੇ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਰਵਜਨ ਸੇਵਾ ਪਾਰਟੀ ਹਮੇਸ਼ਾਂ ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਰਹੇਗੀ ਅਤੇ ਅਜਿਹੇ ਅਪਰਾਧੀ ਤੱਤਾਂ ਨੂੰ ਕਦੇ ਬਖ਼ਸ਼ਿਆ ਨਹੀਂ ਜਾਵੇਗਾ।

17
13 views