logo

ਮੁਕੇਰੀਆਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਮਹਾਂਰਿਸ਼ੀ ਵਲਮੀਕੀ ਜਯੰਤੀ

ਮੁਕੇਰੀਆਂ(ਪ੍ਰਿੰਸ ਠਾਕੁਰ) ਮਹਾਂਰਿਸ਼ੀ ਵਲਮੀਕੀ ਜਯੰਤੀ ਦਾ ਉਤਸਵ ਮੁਕੇਰੀਆਂ ਵਿੱਚ ਬੜੀ ਹੀ ਸ਼ਰਧਾ ਤੇ ਸ਼ਾਨ ਨਾਲ ਮਨਾਇਆ ਗਿਆ। ਇਸ ਮੌਕੇ ਪਾਰਸਦ ਵਿਨੋਦ ਕੁਮਾਰ ਲਾਡੀ ਅਤੇ ਮਹਾਂਰਿਸ਼ੀ ਵਲਮੀਕੀ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਭਜਨ-ਕੀਰਤਨ ਤੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸ਼ਰਧਾਲੂਆਂ ਨੇ ਮਹਰਿਸ਼ੀ ਵਲਮੀਕੀ ਜੀ ਦੇ ਉਪਦੇਸ਼ਾਂ ਨੂੰ ਯਾਦ ਕੀਤਾ।
ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਵੀ ਹਾਜ਼ਰੀ ਲਗਾਈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾਂ ਇੰਦੂ ਬਾਲਾ ਜੀ, ਐਡਵੋਕੇਟ ਸਭਿਆ ਸਾਂਚੀ, ਭਾਜਪਾ ਦੇ ਆਗੂ ਅਰੁਨੇਸ਼ ਸ਼ਾਕਰ ਜੀ, ਅਤੇ ਆਮ ਆਦਮੀ ਪਾਰਟੀ ਦੇ ਯੁੱਧ ਨਸ਼ਾ ਵਿਰੁੱਧ ਹਲਕਾ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਜੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਇਸ ਮੌਕੇ ਸਮਾਜਕ ਸੇਵਾ ਅਤੇ ਲੋਕ ਭਲਾਈ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਮੁਕੇਰੀਆਂ S.H.O ਦਲਜੀਤ ਸਿੰਘ ਜੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਜ ਵੱਲੋਂ ਉਨ੍ਹਾਂ ਨੂੰ ਮਿਲੇ ਇਸ ਸਨਮਾਨ ‘ਤੇ ਸਾਰੀ ਸੰਗਤ ਨੇ ਤਾਲੀਆਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ।

ਸਭ ਨੇ ਮਹਰਿਸ਼ੀ ਵਲਮੀਕੀ ਜੀ ਦੇ ਉੱਚ ਆਦਰਸ਼ਾਂ — ਸੱਚ, ਨਿਆਂ ਤੇ ਸਮਾਨਤਾ — ਨੂੰ ਅਪਣਾਉਣ ਦੀ ਅਪੀਲ ਕੀਤੀ। ਪੂਰੇ ਮੁਕੇਰੀਆਂ ਵਿੱਚ ਇਹ ਉਤਸਵ ਭਾਈਚਾਰੇ ਤੇ ਏਕਤਾ ਦਾ ਪ੍ਰਤੀਕ ਬਣਿਆ।

106
9570 views