
ਇਨਰਵੀਲ ਕਲੱਬ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਵਿੱਚ ਲੋੜਵੰਦਾਂ ਨੂੰ ਵੰਡੀਆ ਗਈਆਂ ਰਾਸ਼ਨ ਕਿੱਟਾਂ.. ਰੇਨੂੰ ਗਰਗ
ਫਰੀਦਕੋਟ: 26 ਅਕਤੂਬਰ ( ਸਰਿੰਦਰ ਸਰਾਂ) ਅੱਜ ਇਨਰਵੀਲ ਕਲੱਬ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਸ੍ਰੀਮਤੀ ਰੇਨੂੰ ਗਰਗ ਜੀ ਦੀ ਰਹਿਨੁਮਾਈ ਹੇਠ ਉਹਨਾਂ ਦੇ ਨਿਵਾਸ ਸਥਾਨ ਰੋਜ਼ ਇਨਕਲੇਵ ਸੂਖੀਜਾ ਕਲੋਨੀ ਫਰੀਦਕੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੀ ਸੈਕਟਰੀ ਕਵਿਤਾ ਸ਼ਰਮਾ ਨੇ ਕਲੱਬ ਪ੍ਰਧਾਨ ਨੂੰ ਕਾਲਰ ਪਹਿਨਾਇਆ ਤੇ ਉਸ ਤੋ ਬਾਅਦ ਕਲੱਬ ਪ੍ਰਧਾਨ ਜੀ ਵੱਲੋਂ ਸ਼ਮਾ ਰੌਸ਼ਨ ਕਰਕੇ ਮੀਟਿੰਗ ਦਾ ਆਗਾਜ਼ ਕੀਤਾ ਗਿਆ। ਮੀਟਿੰਗ ਦੌਰਾਨ ਹੀ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ ਗਈਆਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੰਨਾਂ ਮੈਬਰਾਂ ਨੇ ਸ਼ਿਰਕਤ ਕੀਤੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸੁਰਿੰਦਰ ਸਰਾਂ ਮੀਡੀਆ ਇੰਚਾਰਜ,ਸ਼ੋਭਾ ਰਾਣੀ,ਚਿਤਰਾ ਸ਼ਰਮਾਂ,ਭਾਰਤੀ ਗੁਪਤਾ,ਸੁਧਾ ਗਰਗ,ਕੰਚਨ ਧਿੰਗੜਾ,ਮੀਨਾਕਸ਼ੀ ਗਰਗ,ਮੰਜੂ ਗਰਗ,ਵੀਨਾ ਅਰੋੜਾ,ਨੀਰੂ ਗਾਂਧੀ,ਬਲਜੀਤ ਸ਼ਰਮਾ,ਸੁਨੀਤਾ ਦਿਓੜਾ,ਮੀਨੂੰ ਗੁਲਾਟੀ,ਰੇਨੂੰ ਬਸੀ,ਕਿਰਨ ਸੁਖੀਜਾ,ਕੈਲਾਸ਼ ਸੇਠੀ,ਡਾ.ਗੁਰਲੀਨ, ਸੰਤੋਸ਼ ਰਾਣੀ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਮੈਬਰਾਂ ਨੇ ਤੰਬੋਲਾ ਖੇਡ ਕੇ ਆਨੰਦ ਮਾਣਿਆ ਤੇ ਅੰਤ ਵਿੱਚ ਸਾਰੇ ਮੈਂਬਰਾ ਨੇ ਚਾਹ ਦਾ ਕੱਪ ਸ਼ੇਅਰ ਕੀਤਾ। ਕਲੱਬ ਪ੍ਰਧਾਨ ਸ੍ਰੀਮਤੀ ਰੇਨੂੰ ਗਰਗ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਵਾਸਤੇ ੳਲੀਕੇ ਗਏ ਪ੍ਰੋਜੈਕਟਾ ਨੂੰ ਇਸੇ ਤਰਾਂ ਨੇਪਰੇ ਚਾੜ੍ਹਨ ਲਈ ਸਾਰਿਆ ਤੋੰ ਸਹਿਯੋਗ ਦੀ ਮੰਗ ਕੀਤੀ ਗਈ।