
ਵਜ਼ੀਰ ਸਾਹਿਬ ਸੋਸ਼ਲ ਮੀਡੀਆ ਵਿੱਚੋ ਬਾਹਰ ਨਿਕਲ ਧਰਾਤਲ ਦੀ ਹਕੀਕਤ ਨੂੰ ਪਛਾਣੋਂ- ਭਾਜਪਾ
ਵਜ਼ੀਰ ਸਾਹਿਬ ਸੋਸ਼ਲ ਮੀਡੀਆ ਵਿੱਚੋ ਬਾਹਰ ਨਿਕਲ ਧਰਾਤਲ ਦੀ ਹਕੀਕਤ ਨੂੰ ਪਛਾਣੋਂ- ਭਾਜਪਾ
ਇਲਾਕੇ ਦੇ ਲੋਕਾਂ ਦਾ ਜੀਣਾਂ ਹੋਇਆ ਦੁਸ਼ਵਾਰ - ਬਲਰਾਮ ਪਰਾਸ਼ਰ
ਸ਼੍ਰੀ ਅਨੰਦਪੁਰ ਸਾਹਿਬ 27 ਅਕਤੂਬਰ (ਸਚਿਨ ਸੋਨੀ) ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਚ ਪ੍ਰਮੁੱਖ ਵਿਰੋਧੀ ਧਿਰ ਭਾਜਪਾ ਦੇ ਨੌਜਵਾਨ ਆਗੂ ਤੇ ਜਿਲ੍ਹਾ ਸਪੋਕਸਮੈਨ ਬਲਰਾਮ ਪਰਾਸ਼ਰ ਅਤੇ ਸਾਬਕਾ ਮੰਡਲ ਜਰਨਲ ਸਕੱਤਰ ਅਜੈ ਮਹਿੰਦਲੀ, ਸਾਬਕਾ ਜਿਲ੍ਹਾ ਭਾਜਯੂਮੋ ਜਰਨਲ ਸਕੱਤਰ ਤੇ ਸਾਬਕਾ ਮੰਡਲ ਸਕੱਤਰ ਮੁਨੀਸ਼ ਗੌਤਮ ਵੱਲੋਂ ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਦੇ ਮੁਖ਼ਾਤਿਬ ਹੁੰਦਿਆ ਮੀਡੀਆ ਬਿਆਨ ਰਾਹੀਂ ਅਪੀਲ ਕੀਤੀ ਕਿ ਜ਼ਮੀਨੀ ਹਕੀਕਤ ਨੂੰ ਪਛਾਣੋਂ ਸੋਸ਼ਲ ਮੀਡੀਆ ਤੇ ਪੋਸਟਾਂ, ਰੀਲਾਂ, ਸਟੋਰੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਾਂ - ਕਾਮਯਾਬ ਕੋਸ਼ਿਸ਼ ਨਾਂ ਕਰੋ।
ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਤੇ ਵਰਦਿਆਂ ਕਿਹਾ ਕਿ ਚਾਰ ਸਾਲ ਵਿਚ ਨਵੀਆਂ ਸੜਕਾਂ ਤਾਂ ਕੀ ਬਣਨੀਆਂ ਸੀ ਸਗੋਂ ਗੁਰੂਆਂ ਦੀ ਧਰਤੀ ਸ਼੍ਰੀ ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਡੈਮ ਤੱਕ ਮੁੱਖ ਸੜਕ ਦੀ ਖ਼ਸਤਾ ਹਾਲਤ ਨੇ ਹਲਕੇ ਨੂੰ ਪੂਰੇ ਉਤਰ ਭਾਰਤ ਵਿਚ ਬਦਨਾਮ ਕਰ ਦਿੱਤਾ ਹੈ ਕਿਉਂਕਿ ਜਿਥੇ ਪੂਰੇ ਦੇਸ਼ ਵਿਦੇਸ਼ ਤੋਂ ਲੋਕ ਗੁਰੂ ਮਹਾਰਾਜ ਦੇ ਦਰਸ਼ਨ ਲਈ ਸ਼੍ਰੀ ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀਪੀਠਾਂ ਦੇ ਦਰਸ਼ਨ ਕਰਨ ਲਈ ਵੀ ਇਸੇ ਮਾਰਗ ਰਾਹੀਂ ਜਾਂਦੇ ਹਨ ਪ੍ਰੰਤੂ ਅਫ਼ਸੋਸ ਉਦੋਂ ਹੁੰਦਾ ਜਦੋਂ ਸਿਰ ਸ਼ਰਮ ਨਾਲ ਝੁੱਕ ਜਾਂਦਾ ਕਿਉਕਿ ਇਸ ਸੜਕ ਤੇ ਬੈਲ ਗੱਡੀਆਂ ਵਾਂਗ ਰੇਂਗ ਕੇ ਚਲਦੇ ਵਾਹਨ ਸਾਰੇ ਯਾਤਰੀਆਂ ਨੂੰ ਇਕ ਵਾਰ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਯਾਦ ਜ਼ਰੂਰ ਕਰਵਾਉਂਦੇ ਹਨ।
ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਕਿਹਾ ਕਿ ਮੁੱਖ ਸੜਕ ਦੇ ਨਾਲ ਨਾਲ ਬੇਲਿਆਂ ਦੀਆਂ ਸੜਕਾਂ, ਚੰਗਰ ਦੀਆਂ ਸੜਕਾਂ ਵੀ ਦੁਰਦਸ਼ਾ ਦਾ ਸ਼ਿਕਾਰ ਹੈ, ਮੰਤਰੀ ਸਾਹਿਬ ਤਾਂ ਖੁਦ ਮਲਾਈ ਵਰਗੇ ਸੌਕਰਾਂ ਵਾਲੀਆਂ ਗੱਡੀਆਂ ਵਿਚ ਘੁੰਮਦੇ ਹਨ ਜਿਸ ਕਾਰਨ ਉਨਾਂ ਨੂੰ ਸੜਕਾਂ ਦੀ ਦੁਰਦਸ਼ਾ ਦਾ ਅੰਦਾਜ਼ਾ ਨਹੀਂ ਲਗਦਾ ਕਿਉਂਕਿ ਇਹ ਲੱਖਾਂ ਕਰੋੜਾਂ ਦੀਆਂ ਗੱਡੀਆਂ ਵਿਚ ਸ਼ਾਇਦ ਉਨਾਂ ਨੂੰ ਜੰਪ ਨਾਂ ਲਗਦੇ ਹੋਣ ਪਰ ਗਰੀਬ ਦੋ ਪੱਹੀਆ ਵਾਹਨ, ਛੋਟੀਆਂ ਗੱਡੀਆਂ ਇਥੇ ਨਿੱਤ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ ਪ੍ਰੰਤੂ ਇਸ ਸਭ ਤੋਂ ਵਜ਼ੀਰ ਸਾਹਿਬ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਓਂਕਿ ਵਜ਼ੀਰ ਸਾਹਿਬ ਦੀ ਇਲਾਕ਼ੇ ਦੇ ਲੋਕਾਂ ਨਾਲ ਕੋਈ ਜਜ਼ਬਾਤੀ ਸਾਂਝ ਨਹੀਂ ਐ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਆਏ ਦਿਨ ਹਲਕੇ ਦੀਆਂ ਸੜਕਾਂ ਤੇ 18-20 ਸਾਲ ਦੇ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਬੇਸ਼ਰਮੀ ਦੀ ਹੱਦ ਉਦੋਂ ਹੁੰਦੀ ਐ ਜਦੋਂ ਸੋਸ਼ਲ ਮੀਡੀਆ ਤੇ ਵਜ਼ੀਰ ਸਾਹਿਬ ਦੇ ਖੋਖਲੇ ਵਿਕਾਸ ਦੀਆਂ ਹਨੇਰੀਆਂ ਲਿਉਣ ਲਈ ਕੁਝ ਪੇਡ ਬੰਦੇ ਰੱਖ ਕੇ ਫੋਕੀ ਵਾਹੋ - ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬਲਰਾਮ ਪਰਾਸ਼ਰ ਨੇ ਹੋਰ ਦੋਸ਼ ਲਗਾਇਆ ਕਿ ਵਜ਼ੀਰ ਸਾਹਿਬ ਜੀ ਨੇ ਅਤੇ ਮੁੱਖ ਮੰਤਰੀ ਜੀ ਨੇ ਦਿਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕਿਨੇ ਲੋਕਾਂ ਨੂੰ ਮੁਆਵਜ਼ਾ ਮਿਲਿਆ ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਤੇ ਪੰਜ਼ਾਬ ਵਿੱਚ ਬਿਜਾਈ ਸ਼ੁਰੂ ਹੋਣ ਦੇ ਬਾਵਜੂਦ ਲੋਕਾਂ ਨੂੰ ਨਾਂ ਹੀ ਕਣਕ ਦੀ ਬਿਜਾਈ ਲਈ ਖੇਤਾਂ ਦੀ ਸਫਾਈ, ਫ੍ਰੀ ਬੀਜਾਂ, ਫ੍ਰੀ ਡਾਏ ਦਾ ਪ੍ਰਬੰਧ ਮੰਤਰੀ ਸਾਹਿਬ ਵਲੋਂ ਕੀਤਾ ਗਿਆ,
ਭਾਜਪਾ ਬੁਲਾਰੇ ਬਲਰਾਮ ਪਰਾਸ਼ਰ ਨੇ ਕਿਹਾ ਉਹ ਆਏ ਦਿਨ ਵਜ਼ੀਰ ਸਾਹਿਬ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਬੇਨਤੀਆਂ ਕਰ ਰਹੇ ਹਨ ਪਰ ਵਜ਼ੀਰ ਸਾਹਿਬ ਉਨ੍ਹਾਂ ਨੂੰ ਵਿਰੋਧੀ ਧਿਰ ਮੰਨ ਕੇ ਕੰਨਾਂ ਵਿਚ ਤੇਲ ਪਾ ਕੇ ਸੌਂ ਜਾਂਦੇ ਹਨ ਪਰ ਉਹ ਆਪਣੇ ਲੋਕਾਂ ਦੀ ਲੜਾਈ ਲੜਦੇ ਰਹਿਣਗੇ ਉਨ੍ਹਾਂ ਨੇ ਮੰਤਰੀ ਸਾਹਿਬ ਨੂੰ PGI ਵਰਗਾ ਵੱਡਾ ਹਸਪਤਾਲ ਬਨਾਉਣ, ਚੰਗਰ ਵਿਚ ਦੁਧ ਦਾ ਕਾਰਖਾਨਾ ਲਗਾਉਣ ਅਤੇ ਗੁੱਜਰ ਭਵਨ ਬਨਾਉਣ, ਹਲਕੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਨਾਉਣ, ਥਾਣਿਆਂ ਨੂੰ ਹਰਿ ਦੇ ਦੁਆਰ ਸ਼੍ਰੀ ਹਰੀ ਦੁਆਰ ਜੀ ਤੋਂ ਗੰਗਾ ਜਲ ਲਿਆ ਕੇ ਧੋਣ, ਵਿਧਾਨ ਸਭਾ ਭਰਤੀ ਘੋਟਾਲੇ ਦੀ ਜਾਂਚ ਕਰਕੇ ਹਲਕੇ ਦੇ ਨੌਜਵਾਨਾ ਨੂੰ ਇਨਸਾਫ ਦੇਣ, ਪੀ ਏ ਸੀ ਐਲ ਦੀ ਜਾਂਚ ਕਰਕੇ ਉਸ ਦਾ ਸਰਕਾਰੀਕਰਨ ਕਰਨ, ਨਾਨਗਰਾਂ ਵਿੱਚ ਹਲਕੇ ਦੀਆਂ ਬੇਟੀਆਂ ਨਾਲ ਹੋਈ ਬਦਫੈਲੀ ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ, ਹਲਕੇ ਦੇ ਭ੍ਰਿਸ਼ਟ, ਘੋਟਾਲੇਬਾਜ, ਲੋਕਾਂ ਨਾਲ ਧੱਕਾ ਕਰਨ ਵਾਲੇ, ਬਾਂਸ ਤੱਕ ਵੱਢਣ ਤੇ ਲੋਕਾਂ ਤੇ ਝੂਠੇ ਪਰਚੇ ਕਰਵਾਉਣ, ਟਰਾਲੀਆਂ ਤੋਂ ਪੱਤੀਆਂ ਲੈਣ,ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਬਣ ਚੁੱਕੇ ਮਾਫੀਆ ਲੋਕਾਂ ਖਿਲਾਫ ਕਾਰਵਾਈਆਂ ਕਰਨ ਆਦਿ ਵਾਅਦੇ ਯਾਦ ਕਰਵਾਏ ਜ਼ੋ ਵਜ਼ੀਰ ਸਾਹਿਬ ਨੇ ਚੰਗਰ ਤੋਂ ਲੈ ਕੇ ਗੋਹਲਣੀ ਤੱਕ ਸਾਰੇ ਪਿੰਡਾਂ ਵਿਚ ਲੋਕਾਂ ਨਾਲ ਕੀਤੇ ਸੀ।
ਬਲਰਾਮ ਪਰਾਸ਼ਰ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਕੋਲ ਇਨਾਂ ਗੱਲਾਂ ਦੇ ਇਨਸਾਨ ਲਈ ਪੱਲਾ ਅੱਡ ਕੇ ਫ਼ਰਿਆਦੀ ਬਣ ਕੇ ਜਾਣਗੇ ਅੰਤਿਮ ਫੈਸਲਾ ਲੋਕਾਂ ਨੇ ਕਰਨਾ ਹੈ ਕਿਉਂਕਿ ਲੋਕਾਂ ਵਿਚ ਹੁਣ ਅੰਦਰੂਨੀ ਸੈਟਿੰਗ ਹੋਣ ਦੀਆਂ ਕੰਨਸੋਹਾ ਆਮ ਹੀ ਖੂੰਡ ਚਰਚਾ ਬਣ ਚੁਕੀ ਹੈ ਜੇਕਰ ਸੈਟਿੰਗਾਂ ਨਹੀਂ ਹਨ ਤਾਂ ਆਪਣੇ ਕੀਤੇ ਵਾਅਦੇ ਪੁਗਾ ਕੇ ਲੋਕਾਂ ਵਿਚ ਸਥਿੱਤੀ ਨੂੰ ਸਪੱਸ਼ਟ ਕੀਤਾ ਜਾਵੇ ਲੋਕ ਹੁਣ ਇੰਡੀਆ ਗਠਜੋੜ ਦੀਆਂ ਦੋਵੇਂ ਧਿਰਾਂ ਕਾਂਗਰਸ ਅਤੇ ਝਾੜੂ ਪਾਰਟੀ ਦੀ ਸਾਂਝ ਨੂੰ ਪਛਾਣ ਕੇ ਭਾਜਪਾ ਵੱਲ ਆਪ ਮੁਹਾਰੇ ਤੱਕ ਰਹੇ ਹਨ।
ਇਹੀ ਕਾਰਨ ਹੈ ਕਿ ਪਿੰਡਾਂ ਵਿੱਚ ਭਾਜਪਾ ਦਾ ਜ਼ੋਰਦਾਰ ਸਵਾਗਤ ਹੋ ਰਿਹਾ ਹੈ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਮਹਿਜ ਕੁਝ ਹੀ ਵੋਟਾਂ ਤੋਂ ਪਿੱਛੇ ਰਹੀ ਸੀ ਜਦੋਂ ਕਿ ਸਰਕਾਰੀ ਮਸ਼ਨਿਰੀ ਦਾ ਦੁਰਉਪਯੋਗ ਕਰਦੇ ਹੋਏ ਝਾੜੂ ਅਤੇ ਕਾਂਗਰਸ ਦਾ ਸਮਰੱਥਨ ਕਰ ਰਹੀ ਸੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਉਨਾਂ ਕਿਹਾ ਵਜ਼ੀਰ ਸਾਹਿਬ ਆਪਣੇ ਵਾਅਦੇ ਨਾਂ ਭੁਲਣ ਉਹ ਇਕ ਇਕ ਵਾਅਦੇ ਦੀ ਵੀਡੀਓ ਪ੍ਰੈਸ ਕਾਨਫਰੰਸ ਰਾਹੀਂ ਜਨਤਕ ਵੀ ਕਰਨਗੇ ਜ਼ੋ ਵਜ਼ੀਰ ਸਾਹਿਬ ਨੇ ਚੰਗਰ ਵਿਚ ਖੜ ਕੇ ਲੋਕਾਂ ਨਾਲ ਗੱਪਾਂ ਮਾਰਦੇ ਹੋਏ ਵਾਅਦੇ ਕੀਤੇ ਹੋਏ ਸਨ।