logo

ਸ਼੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਸਾਲ ਨੂੰ ਸਮਰਪਿਤ ਪੀਐੱਮਸ਼੍ਰੀ ਕੰਨਿਆ ਸਕੂਲ ਸਮਾਣਾ ਵਿਖੇ ਬਲਾਕ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਪੀ ਐੱਮ ਸ਼੍ਰੀ ਜੀ.ਐਸ.ਐੱਸ.ਐੱਸ. ਗਰਲਜ਼ ਸਕੂਲ, ਸਮਾਣਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਇਸ ਨੂੰ ਕਰਵਾਉਣ ਦੀ ਜਿੰਮੇਵਾਰੀ ਬੀ ਐੱਨ ਓ ਭੂਸ਼ਣ ਕੁਮਾਰ ਜੀ ਦੁਬਾਰਾ ਸੁਸ਼ੀਲ ਕੁਮਾਰ ਸ਼ਰਮਾ ਇੰਚਾਰਜ ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਨੂੰ ਨੋਡਲ ਅਫਸਰ ਲਗਾ ਕੇ ਪੂਰੀ ਕਰਵਾਈ
ਇਸ ਮੁਕਾਬਲੇ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਕ ਭਾਗ ਲਿਆ। ਜੱਜਾਂ ਦੀ ਭੂਮਿਕਾ ਸ਼੍ਰੀ ਹਿਤ-ਭਿਲਾਸੀ ਸ਼ਰਮਾ, ਸ਼੍ਰੀ ਸੁਮਿਤ ਕੁਮਾਰ, ਸ਼੍ਰੀ ਮਨੀਸ਼ ਕੁਮਾਰ ਅਤੇ ਸ਼੍ਰੀ ਗੁਰਦੀਪ ਸਿੰਘ ਨੇ ਨਿਭਾਈ। ਮੁਕਾਬਲੇ 'ਚ ਸਕੂਲ ਆਫ ਐਮੀਨੇੰਸ ਜੀ.ਐਸ.ਐੱਸ.ਐੱਸ. ਘੱਗਾ ਦੀ ਰਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਦੂਜਾ ਸਥਾਨ ਪੀ ਐੱਮ ਸੀ਼੍ ਜੀ ਐਸ ਐਸ ਐਸ ਕੰਨਿਆ ਸਮਾਣਾ ਦੀ ਜਯੋਤੀ (ਵਿਦਿਆਰਥਣ) ਨੂੰ ਪ੍ਰਾਪਤ ਹੋਇਆ। ਤੀਜਾ ਸਥਾਨ ਪੀ ਐੱਮ ਸ਼੍ਰੀ ਜੀ.ਐਸ.ਐੱਸ.ਐੱਸ. ਗਰਲਜ਼ ਸਕੂਲ, ਸਮਾਣਾ ਦੀ ਰੋਸ਼ਨੀ ਨੇ ਹਾਸਲ ਕੀਤਾ।ਮੁਕਾਬਲੇ ਦਾ ਸੰਚਾਲਨ ਸਕੂਲ ਇੰਚਾਰਜ ਸ਼੍ਰੀ ਸੁਸ਼ੀਲ ਕੁਮਾਰ ਜੀ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਪ੍ਰੋਗ੍ਰਾਮ ਦੀ ਸਫਲਤਾ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਯੋਗਦਾਨ ਪਾਇਆ।

324
1707 views